‘ਆਪ੍ਰੇਸ਼ਨ ਲੋਟਸ’ ਨੂੰ ਲੈ ਕੇ ਮੁੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ
‘ਆਪ’ ਵਿਧਾਇਕਾਂ ਨੂੰ 25-25 ਕਰੋੜ ਦੇ ਆਫਰਾਂ ‘ਤੇ ਕੀ ਬੋਲੇ ਭਗਵੰਤ ਮਾਨ- ਦੇਖੋ ਵੀਡੀਓ
ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਭਾਰਤੀ ਜਨਤਾ ਪਾਰਟੀ ਤੇ ਉਹਨਾਂ ਦੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੇ ਆਫਰ ਦੇ ਕੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਸੱਦੇ ਦੇਣ ਦੇ ਗੰਭੀਰ ਇਲਜ਼ਾਮਾਂ ਤੋਂ ਬਾਅਦ ਇਸ ਮਾਮਲੇ ਨੇ ਲਗਾਤਾਰ ਚਰਚਾ ਫੜੀ ਹੋਈ ਹੈ। ਇਸ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਇਸ ਸਮੇਂ ਜਰਮਨੀ ਦੇ ਦੌਰੇ ਤੇ ਹਨ ਦਾ ਵੀ ਬਿਆਨ ਸਾਹਮਣੇ ਆਇਆ ਹੈ।
ਅਸੀਂ ਪੰਜਾਬੀ ਆਪਣੀ ਮਿੱਟੀ ਦੇ ਵਫ਼ਾਦਾਰ ਹਾਂ…BJP ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ…ਜੇ ਲੋਕ ਵੋਟਾਂ ਨਹੀਂ ਪਾਉਂਦੇ ਤਾਂ ਦੂਜੀ ਤਰ੍ਹਾਂ ਖਰੀਦ ਲਵੋ…ਪਰ BJP ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ…ਸਿਕੰਦਰ ਨੂੰ ਵੀ ਪੰਜਾਬੀਆਂ ਨੇ ਰੋਕਿਆ ਸੀ…ਮੈਨੂੰ ਮੇਰੇ MLAs ‘ਤੇ ਪੂਰਾ ਯਕੀਨ ਹੈ…ਉਹ ਆਪਣੀ ਮਿੱਟੀ ਤੇ ਪੰਜਾਬ ਦੇ ਵਫ਼ਾਦਾਰ ਰਹਿਣਗੇ… pic.twitter.com/5OIok5AQoU
— Bhagwant Mann (@BhagwantMann) September 14, 2022