ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਆਖਿਰੀ ਦਿਨ
ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ
ਪੜ੍ਹੋ ਕਿਹੜੇ ਮੁੱਦਿਆਂ ਤੇ ਹੋਵੇਗੀ ਚਰਚਾ ਅਤੇ ਵਿਰੋਧੀ ਧਿਰ ਕਿਹੜੇ ਮਾਮਲਿਆਂ ਨੂੰ ਲੈ ਕੇ ਘੇਰੇਗੀ ਸਰਕਾਰ ਨੂੰ
ਚੰਡੀਗੜ੍ਹ,3 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਚੌਥਾ ਅਤੇ ਆਖਰੀ ਦਿਨ ਹੈ। ਸਦਨ ਦੀ ਕਾਰਵਾਈ ਥੋੜ੍ਹੀ ਦੇਰ ਵਿੱਚ ਹੀ ਸ਼ੁਰੂ ਹੋ ਜਾਵੇਗੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਸਰਕਾਰ ਵੱਲੋਂ ਲਿਆਂਦੇ ਗਏ ਭਰੋਸੇ ਦੇ ਮਤੇ ਦੇ ਨਾਲ-ਨਾਲ ਭਰੋਸੇ ਦੇ ਮਤੇ ‘ਤੇ ਵੀ ਬਹਿਸ ਹੋਵੇਗੀ। ਇਸ ਦੌਰਾਨ ਵਿਰੋਧੀ ਧਿਰ ਬੀਤੇ ਕੱਲ੍ਹ ਪੁਲਿਸ ਕਸਟਡੀ ਵਿੱਚੋਂ ਫਰਾਰ ਹੋਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਵਿੱਚ ਸ਼ਾਮਿਲ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਾਸ ਗੁਰਗੇ ਦੀਪਕ ਟੀਨੂੰ ਦੇ ਮਾਮਲੇ ਨੂੰ ਚੁੱਕ ਸਕਦੀ ਹੈ ।
ਇਸ ਤੋਂ ਇਲਾਵਾ ਦੱਸ ਦਈਏ ਕਿ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਲਿਆਂਦੇ ਗਏ ਸਰਕਾਰ ਦੇ ਭਰੋਸਗੀ ਮਤੇ ਅਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਆਡੀਓ ਕਲਿੱਪ ਨੂੰ ਲੈ ਕੇ ਸੈਸ਼ਨ ਹੰਗਾਮੇਦਾਰ ਹੋ ਸਕਦਾ ਹੈ।