ਆਪੋਜ਼ੀਸ਼ਨ ਦੇ ਕਹਿਣ ਤੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵਧਾਇਆ

ਚੰਡੀਗੜ੍ਹ 7 ਨਵੰਬਰ ( ਵਿਸ਼ਵ ਵਾਰਤਾ )- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਨੇ ਜਿੱਥੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਹਨ ਉੱਥੇ ਹੀ ਨਾਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਕਿ 8 ਨਵੰਬਰ ਨੂੰ ਇਕ ਦਿਨ ਚੱਲਣਾ ਸੀ ਨੂੰ ਵਧਾ ਕੇ ਦੋ ਦਿਨ ਦਾ ਕਰ ਦਿੱਤਾ ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪੋਜ਼ੀਸ਼ਨ ਦੀ ਮੰਗ ਤੇ ਦੋ ਦਿਨ ਦਾ ਸੈਸ਼ਨ ਰੱਖਿਆ ਗਿਆ ਹੈ ।”





















