ਆਪਣੀ ਕਰੋੜਾਂ ਰੁਪਏ ਦੀ ਰਾਸ਼ੀ ਭਰਾ ਵੱਲੋਂ ਨਾ ਦੇਣ ਤੇ ਕੱਪੜਾ ਵਪਾਰੀ ਨੇ ਕੀਤੀ ਆਤਮਹੱਤਿਆ
ਬੁਢਲਾਡਾ 21 ਸਤੰਬਰ (ਵਿਸ਼ਵ ਵਾਰਤਾ ) – ਕੱਪੜਾ ਵਪਾਰੀ ਵੱਲੋਂ ਆਪਣੇ ਵੱਡੇ ਭਰਾ ਕੱਪੜਾ ਵਪਾਰੀ ਤੋਂ ਆਪਣੀ ਕਰੋੜਾਂ ਰੁਪਏ ਦੀ ਰਾਸ਼ੀ ਮੰਗਣ ਸਮੇਂ ਉਸਦੇ ਭਰਾ ਵੱਲੋਂ ਮਾੜ੍ਹਾ ਚੰਗਾ ਬੋਲਣ ਅਤੇ ਗਲਤ ਵਿਵਹਾਰ ਕਰਨ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਸੰਜੇ ਕੁਮਾਰ(46) ਦੀ ਪਤਨੀ ਊਸ਼ਾ ਰਾਣੀ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦੇ ਪਤੀ ਦਾ ਜੈਨ ਕਲਾਥ ਹਾਊਸ ਨਜ਼ਦੀਕ ਰੇਲਵੇ ਸਟੇਸ਼ਨ ਬੁਢਲਾਡਾ ਵਿਖੇ ਹੈ ਨੇ ਆਪਣੇ ਵੱਡੇ ਭਰਾ ਯਾਦਵਿੰਦਰ ਸ਼ਰਮਾ (ਰਾਜੂ) ਤੋਂ 2 ਕਰੋੜ 35 ਲੱਖ ਰੁਪਏ ਲੈਣੇ ਸਨ, ਜੋ ਅਕਸਰ ਹੀ ਇਨ੍ਹਾਂ ਤੋਂ ਮੰਗਦਾ ਸੀ, ਪ੍ਰੰਤੂ ਇਹ ਪੈਸੇ ਦੇਣ ਦੀ ਬਜਾਏ ਮਾੜ੍ਹਾਂ ਚੰਗਾ ਬੋਲਦੇ ਅਤੇ ਇਨ੍ਹਾਂ ਦੀ ਮਦਦ ਜੇਠ ਦਾ ਦੋਸਤ ਰਿੰਕੂ ਰਾਮਪੁਰਾ ਕਰਦਾ ਸੀ। ਜਿਸ ਕਾਰਨ ਮੇਰਾ ਪਤੀ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਸ਼ਾਮ ਮੇਰਾ ਪਤੀ ਸੰਜੇ ਕੁਮਾਰ ਅਚਾਨਕ ਘਰੋਂ ਆਪਣੀ ਕਾਰ ਲੈ ਕੇ ਚਲਿਆ ਗਿਆ ਉਸਦੀ ਭਾਲ ਕਰਨ ਤੇ ਉਸਦੀ ਕਾਰ ਹੋਲੀ ਹਰਟ ਸਕੂਲ ਬੱਛੁਆਣਾ ਰੋਡ ਤੇ ਪਾਈ ਗਈ। ਜਿਸ ਵਿੱਚ ਮੇਰਾ ਪਤੀ ਡਰਾਇਵਰ ਸੀਟ ਤੇ ਪਿਆ ਸੀ, ਜਦੋਂ ਅਸੀਂ ਦੇਖਿਆ ਤਾਂ ਉਸਦੀ ਹਾਲਤ ਠੀਕ ਨਹੀਂ ਸੀ, ਜਿਸਨੂੰ ਅਸੀਂ ਪ੍ਰਾਇਵੇਟ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਪਤਨੀ ਨੇ ਦੱਸਿਆ ਕਿ ਮ੍ਰਿਤਕ ਪਤੀ ਦੀ ਜੇਬ ਵਿੱਚੋਂ ਦੋ ਪੇਜਾਂ ਦਾ ਸੁਸਾਇਡ ਨੋਟ ਪ੍ਰਾਪਤ ਹੋਇਆ, ਜਿਸ ਵਿੱਚ ਉਸ ਨੇ ਆਪਣੇ ਭਰਾ ਯਾਦਵਿੰਦਰ ਸ਼ਰਮਾ (ਰਾਜੂ) ਅਤੇ ਉਸਦੇ ਤਿੰਨ ਲੜਕੇ ਰੋਹਿਤ ਸ਼ਰਮਾ, ਰਾਹੁਲ, ਵਿਕਾਸ, ਆਸ਼ੂ ਸ਼ਰਮਾ ਅਤੇ ਰਿੰਕੂ ਰਾਮਪੁਰਾ ਦਾ ਜ਼ਿਕਰ ਕੀਤਾ ਹੋਇਆ ਹੈ ਅਤੇ ਕਿਹਾ ਕਿ 2 ਕਰੋੜ 35 ਲੱਖ ਰੁਪਏ ਯਾਦਵਿੰਦਰ ਰਾਜੂ ਤੋਂ ਲੈਣੇ ਹਨ ਜੋ ਦੇਣ ਵਿੱਚ ਆਣਾਕਾਨੀ ਕਰਦਾ ਹੈ। ਜਦੋਂ ਘਰੇ ਪੈਸੇ ਮੰਗਣ ਜਾਦਾਂ ਹਾਂ, ਤਾਂ ਮਾੜ੍ਹਾਂ ਚੰਗਾ ਬੋਲਦੇ ਹਨ ਤੋਂ ਤੰਗ ਆ ਕੇ ਆਤਮਹੱਤਿਆ ਕਰ ਰਿਹਾ ਹਾਂ। ਪੁਲਸ ਨੇ ਮ੍ਰਿਤਕ ਦੀ ਪਤਨੀ ਊਸ਼ਾ ਸਰਮਾ ਅਤੇ ਪੁੱਤਰ ਮੋਹਿਤ ਸ਼ਰਮਾ ਦੇ ਬਿਆਨ ਤੇ ਪਿਤਾ ਸਮੇਤ ਤਿੰਨ ਪੁੱਤਰਾਂ ਅਤੇ ਦੋਸਤ ਦੇ ਖਿਲਾਫ ਧਾਰਾ 306 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀ ਗਈ ਹੈ। ਮਾਮਲੇ ਦੀ ਪੜਤਾਲ ਪੁਲਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।