
ਪਟਿਆਲਾ, 21 ਅਗਸਤ (ਵਿਸ਼ਵ ਵਾਰਤਾ)-ਮਿਸਿਜ਼ ਇੰਡੀਆ ਯੂਨੀਵਰਸ ਹੋਮ ਕੁਆਰਨਟੀਨ ਕੁਈਨ 2020 ਸੈਸ਼ਨ 3 ਦੀ ਕਰਵਾਈ ਗਈ ਆਨਲਾਈਨ ਪ੍ਰਤੀਯੋਗਿਤਾ ਵਿਚ ਮਿਸਿਜ਼ ਡਿਟਰਮਾਇੰਡ ਕੁਈਨ ਭਾਗ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਰਵਿੰਦਰ ਕੌਰ ਰਿਸ਼ੂ ਸਬ ਟਾਈਟਲ ਇਵੇਂਟ ਵਿਚ ਅੱਵਲ ਰਹੀ। ਇਸ ਮੌਕੇ ਰਿਸ਼ੂ ਨੇ ਦੱਸਿਆ ਕਿ ਤੁਸ਼ਾਰ ਧਾਲੀਵਾਲ, ਅਰਚਨਾ ਤੋਮਰ ਵੱਲੋਂ ਕਰਵਾਈ ਗਈ ਇਸ ਪ੍ਰਤੀਯੋਗਿਤਾ ਵਿਚ ਵੱਖ ਵੱਖ ਥਾਵਾਂ ਤੋਂ ਲੜਕੀਆਂ ਅਤੇ ਔਰਤਾਂ ਨੇ ਭਾਗ ਲਿਆ ਅਤੇ ਆਪਣੀ ਖੂਬਸੂਰਤੀ ਦਾ ਲੋਹਾ ਮਨਵਾਇਆ। ਇਸ ਪ੍ਰਤੀਯੋਗਿਤਾ ਨੂੰ ਗਰੂਮਿੰਗ ਦੇਣ ਲਈ ਕਰਿਸ਼ਮਾ ਛਾਬੜਾ ਨੇ ਵੀ ਆਪਣਾ ਮਹੱਤਵਪੂਰਣ ਯੋਗਦਾਨ ਪਾਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਰਵਿੰਦਰ ਹਿਸ਼ੂ ਪਹਿਲਾਂ ਵੀ ਨੈਸ਼ਨਲ ਅਤੇ ਇੰਟਰਨੇਸ਼ਨਲ ਪੱਧਰ ਦੇ ਟੈਲੰਟ ਹੰਟ ਪ੍ਰੋਗਰਾਮ ਕਰਵਾ ਕੇ ਵਾਹੋਵਾਹਿ ਖੱਟ ਚੁੱਕੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਈ ਨਾਮੀ ਫੈਸ਼ਨ ਸ਼ੌਅ ਵਿਚ ਭਾਗ ਲੈ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ
ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਨੇ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ...






















