ਆਈਪੀਐਲ 2024-ਸੀਜ਼ਨ 17ਵਾਂ
ਸੀਜ਼ਨ ‘ਚ ਰਾਜਸਥਾਨ ਰਾਇਲਜ਼ ਦੀ ਲਗਾਤਾਰ ਚੌਥੀ ਜਿੱਤ-ਬੇਂਗਲੁਰੂ ਨੂੰ ਹਰਾਇਆ
ਚੰਡੀਗੜ੍ਹ, 7ਅਪ੍ਰੈਲ(ਵਿਸ਼ਵ ਵਾਰਤਾ)-ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-2024 ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 19ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ। ਰਾਜਸਥਾਨ ਦੀ ਇਸ ਸੀਜ਼ਨ ‘ਚ ਇਹ ਲਗਾਤਾਰ ਚੌਥੀ ਜਿੱਤ ਹੈ, ਜਦਕਿ ਬੇਂਗਲੁਰੂ ਲਗਾਤਾਰ ਤੀਜਾ ਮੈਚ ਹਾਰ ਗਿਆ ਹੈ। ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਸ਼ਨੀਵਾਰ ਨੂੰ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 183 ਦੌੜਾਂ ਬਣਾਈਆਂ। ਰਾਜਸਥਾਨ ਨੇ 19.1 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਜੋਸ ਬਟਲਰ ਮੈਨ ਆਫ ਦਾ ਮੈਚ ਰਿਹਾ। ਉਸ ਨੇ 58 ਗੇਂਦਾਂ ‘ਤੇ ਨਾਬਾਦ 100 ਦੌੜਾਂ ਬਣਾਈਆਂ।