ਆਈਪੀਐਲ 2021:ਸੀਜ਼ਨ 14
ਸੁਪਰ ਓਵਰ ਵਿੱਚ ਹੋਇਆ ਫੈਸਲਾ
ਦਿੱਲੀ ਕੈਪੀਟਲਸ ਨੇ ਮਾਰੀ ਬਾਜੀ
ਸਨਰਾਈਜ਼ਰਜ਼ ਹੈਦਰਾਬਾਦ ਅਤੇ ਦਿੱਲੀ ਕੈਪੀਟਲਸ ਵਿਚਾਲੇ ਸੀ ਮੁਕਾਬਲਾ

ਚੰਡੀਗੜ੍ਹ, 25 ਅਪ੍ਰੈਲ(ਵਿਸ਼ਵ ਵਾਰਤਾ)ਕੋਰੋਨਾ ਮਹਾਂਮਾਰੀ ਦੇ ਚਲਦੇ ਵਿਸ਼ਵ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ ਦਾ 14 ਵਾਂ ਸੀਜ਼ਨ ਜਾਰੀ ਹੈ। ਅੱਜ ਦਾ ਮੁਕਾਬਲਾ ਦਿੱਲੀ ਕੈਪੀਟਲਸ ਨੇ ਜਿੱਤਿਆ। ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 4 ਵਿਕਟਾਂ ਗਵਾ ਕੇ 159 ਰਨ ਬਣਾਏ ਸਨ ਅਤੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 160 ਰਨਾਂ ਦਾ ਟਿੱਚਾ ਦਿੱਤਾ ਸੀ। ਸਨਰਾਈਜ਼ਰਜ਼ ਦੀ ਟੀਮ ਨੇ 120 ਗੇਂਦਾਂ ਵਿੱਚ ਸਿਰਫ 159 ਬਣਾਏ ਅਤੇ ਮੁਕਾਬਲਾ ਬਰਾਬਰੀ ਤੇ ਆ ਗਿਆ। ਜਿਸ ਕਾਰਨ ਸੁਪਰ ਓਵਰ ਖੇਡਿਆ ਗਿਆ। ਸੁਪਰ ਓਵਰ ਵਿੱਚ ਹੈਦਰਾਬਾਦ ਦੀ ਟੀਮ ਨੇ 7 ਰਨ ਬਣਾਏ ਜਦੋਂ ਕਿ ਦਿੱਲੀ ਨੇ 1 ਰਨ ਜ਼ਿਆਦਾ ਬਣਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।




















