ਆਈਪੀਐਲ ਵਿੱਚ ਅੱਜ ਖੇਡੇ ਜਾਣਗੇ ਡਲਬ ਹੈਡਰ ਮੁਕਾਬਲੇ
ਪਹਿਲਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਥੋੜ੍ਹੀ ਦੇਰ ’ਚ
ਪੜ੍ਹੋ, ਪੰਜਾਬ ਨੇ ਟਾਸ ਜਿੱਤ ਕੇ ਲਿਆ ਕਿਹੜਾ ਫੈਸਲਾ
ਚੰਡੀਗੜ੍ਹ, 19 ਮਈ(ਵਿਸ਼ਵ ਵਾਰਤਾ)- IPL 2024 ਵਿੱਚ ਅੱਜ ਡਬਲ ਹੈਡਰ ਖੇਡੇ ਜਾ ਰਹੇ ਹਨ। ਦਿਨ ਦਾ ਪਹਿਲਾ ਮੈਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਇਸ ਸੀਜ਼ਨ ‘ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ‘ਚ ਹੈਦਰਾਬਾਦ ਨੇ ਪੰਜਾਬ ਨੂੰ 2 ਦੌੜਾਂ ਨਾਲ ਹਰਾਇਆ ਸੀ।
ਦਿਨ ਦਾ ਦੂਜਾ ਮੈਚ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ, ਗੁਹਾਟੀ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ।