ਆਈਪੀਐਲ ’ਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਹੋਣਗੇ ਆਹਮੋ-ਸਾਹਮਣੇ
ਚੰਡੀਗੜ੍ਹ, 27ਮਾਰਚ(ਵਿਸ਼ਵ ਵਾਰਤਾ)- ਅੱਜ ਇੰਡੀਅਨ ਪ੍ਰੀਮੀਅਰ ਲੀਗ-2024 ਦੇ 8ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਦਾ ਸਾਹਮਣਾ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ (MI) ਨਾਲ ਹੋਵੇਗਾ। ਇਹ ਮੈਚ ਹੈਦਰਾਬਾਦ ਦੇ ਘਰੇਲੂ ਮੈਦਾਨ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ। ਇਸ ਸੈਸ਼ਨ ‘ਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਦੋਵਾਂ ਨੂੰ ਸ਼ੁਰੂਆਤੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। SRH ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਹਰਾਇਆ ਸੀ ਅਤੇ MI ਨੂੰ ਗੁਜਰਾਤ ਟਾਇਟਨਸ (GT) ਨੇ ਹਰਾਇਆ ਸੀ।