ਆਈਏਐਸ ਅਧਿਕਾਰੀ ਸੇਨੂ ਦੁੱਗਲ ਦਾ ਤਬਾਦਲਾ
ਪੜ੍ਹੋ, ਕਿਥੋਂ ਕਿੱਥੇ ਕੀਤਾ ਤਬਦੀਲ ਅਤੇ ਮਿਲੀ ਕਿਹੜੀ ਜ਼ਿੰਮੇਵਾਰੀ
ਚੰਡੀਗੜ੍ਹ, 1 ਜੂਨ(ਵਿਸ਼ਵ ਵਾਰਤਾ)-: ਪੰਜਾਬ ਸਰਕਾਰ ਨੇ 2012 ਬੈਚ ਦੇ ਆਈਏਐਸ ਅਫਸਰ ਸੇਨੂ ਦੁੱਗਲ ਦਾ ਤਬਾਦਲਾ ਕਰ ਦਿੱਤਾ ਹੈ।ਉਨ੍ਹਾਂ ਦਾ ਤਬਾਦਲਾ ਕਰਕੇ ਉਹਨਾਂ ਨੂੰ ਵਿਸ਼ੇਸ਼ ਸਕੱਤਰ, ਪ੍ਰਿੰਟਿੰਗ ਅਤੇ ਸਟੇਸ਼ਨਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਸੇਨੂ ਦੁੱਗਲ ਕੋਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਨਾਲ-ਨਾਲ ਸੀ.ਈ.ਓ. ਪੰਜਾਬ ਬਿਊਰੋ ਆਫ ਇਨਵੈਸਟਮੈਂਟ ਐਂਡ ਪ੍ਰਮੋਸ਼ਨ ਦਾ ਵਾਧੂ ਚਾਰਜ ਵੀ ਹੈ।






















