ਅੱਜ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਬੈਠਕ
ਮੰਤਰੀਆਂ ਨੂੰ ਵੰਡੇ ਜਾ ਸਕਦੇ ਹਨ ਵਿਭਾਗ

ਚੰਡੀਗੜ੍ਹ, 27ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੀ ਨਵੀਂ ਬਣੀ ਮੰਤਰੀ ਮੰਡਲ ਦੀ ਮੀਟਿੰਗ ਸਹੁੰ ਚੁੱਕ ਸਮਾਗਮ ਤੋਂ ਦੂਜੇ ਦਿਨ ਹੀ ਸੱਦ ਲਈ ਗਈ ਹੈ। ਅੱਜ ਸਵੇਰੇ 10:30ਵਜੇ ਦੇ ਕਰੀਬ ਮੁੱਖ ਮੰਤਰੀ ਪੰਜਾਬ ਸਿਵਲ ਸਕੱਤਰੇਤ ਵਿਖੇ ਇਸ ਹੋ ਰਹੀ ਮੀਟਿੰਗ ਦੀ ਅਗਵਾਈ ਕਰਨਗੇ।
ਦੱਸ ਦੱਈਏ ਕਿ ਇਸ ਤੋਂ ਪਹਿਲਾਂ 20ਸਤੰਬਰ ਨੂੰ ਮੁੱਖ ਮੰਤਰੀ ਉਸ ਵੇਲੇ ਕੈਬਨਿਟ ਦਾ ਹਿੱਸਾ ਦੋਵੇਂ ਡਿਪਟੀ ਮੁੱਖ ਮੰਤਰੀਆਂ ਨਾਲ ਇੱਕ ਬੈਠਕ ਕਰ ਚੁੱਕੇ ਹਨ।ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਮੰਤਰੀਆਂ ਨੂੰ ਉਹਨਾਂ ਦੇ ਸੰਬੰਧਿਤ ਵਿਭਾਗ ਵੰਡਣੇ ਬਾਕੀ ਹਨ। ਇਸ ਬਾਰੇ ਵੀ ਨੋਟੀਫਿਕੇਸ਼ਨ ਮੀਟਿੰਗ ਤੋਂ ਕੁਝ ਚਿਰ ਪਹਿਲਾਂ ਆ ਸਕਦਾ ਹੈ।






















