ਅੱਜ ਹੋਵੇਗਾ IPL ਫਾਈਨਲ ਮੁਕਾਬਲਾ
ਬੀਤੀ ਰਾਤ ਮੀਂਹ ਕਾਰਨ ਹੋਇਆ ਸੀ ਮੁਕਾਬਲਾ ਮੁਲਤਵੀ
ਚੰਡੀਗੜ੍ਹ,29ਮਈ(ਵਿਸ਼ਵ ਵਾਰਤਾ)- ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਫਾਈਨਲ ਮੈਚ ਬੀਤੀ ਕੱਲ੍ਹ ਭਾਰੀ ਮੀਂਹ ਕਾਰਨ ਨਹੀਂ ਖੇਡਿਆ ਜਾ ਸਕਿਆ। ਅਹਿਮਦਾਬਾਦ ਵਿੱਚ ਐਤਵਾਰ ਨੂੰ ਲਗਾਤਾਰ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ ਮੈਚ ਨੂੰ ਰਿਜ਼ਰਵ ਡੇਅ ਵਿੱਚ ਤਬਦੀਲ ਕਰ ਦਿੱਤਾ ਗਿਆ। ਹੁਣ ਮੈਚ ਅੱਜ ਸ਼ਾਮ ਸਾਢੇ ਸੱਤ ਵਜੇ ਤੋਂ ਖੇਡਿਆ ਜਾਵੇਗਾ ਪਰ ਅਹਿਮਦਾਬਾਦ ਵਿੱਚ ਸੋਮਵਾਰ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਐਤਵਾਰ ਨੂੰ ਮੀਂਹ ਕਾਰਨ ਫਾਈਨਲ ਦਾ ਟਾਸ ਵੀ ਨਹੀਂ ਹੋ ਸਕਿਆ ਸੀ।
ਦੱਸ ਦੱਈਏ ਕਿ ਐਤਵਾਰ ਨੂੰ ਹੋਣ ਵਾਲੇ ਫਾਈਨਲ ਮੈਚ ਲਈ ਟਿਕਟਾਂ ਖਰੀਦਣ ਵਾਲੇ ਦਰਸ਼ਕਾਂ ਨੂੰ ਨਵੀਆਂ ਟਿਕਟਾਂ ਨਹੀਂ ਖਰੀਦਣੀਆਂ ਪੈਣਗੀਆਂ। ਦਰਸ਼ਕ ਪਹਿਲਾਂ ਖਰੀਦੀ ਟਿਕਟ ‘ਤੇ ਹੀ ਸਟੇਡੀਅਮ ‘ਚ ਦਾਖਲ ਹੋ ਸਕਣਗੇ।























