ਮਹਿਲਾ ਟੀ-20 ਵਿਸ਼ਵ ਕੱਪ
ਅੱਜ ਸੈਮੀਫਾਈਨਲ ‘ਚ ਆਸਟਰੇਲੀਆ ਨਾਲ ਭਿੜੇਗੀ ਟੀਮ ਇੰਡੀਆ
ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)- ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਅੱਜ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਇਹ ਮੈਚ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਸ਼ਾਮ 6:30 ਵਜੇ ਤੋਂ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ‘ਚ ਭਾਰਤ ਦੇ ਸਾਹਮਣੇ ਇਹ ਸਭ ਤੋਂ ਵੱਡੀ ਚੁਣੌਤੀ ਹੈ, ਕਿਉਂਕਿ ਆਸਟ੍ਰੇਲੀਆ ਨੇ ਟੀ-20 ਅਤੇ ਵਨਡੇ ਵਿਸ਼ਵ ਕੱਪ ਦੇ ਨਾਕਆਊਟ ਮੈਚਾਂ ‘ਚ ਟੀਮ ਇੰਡੀਆ ਨੂੰ 4 ਵਾਰ ਹਰਾਇਆ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ: ਹਰਮਨਪ੍ਰੀਤ ਕੌਰ (ਸੀ), ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਡਬਲਯੂ.ਕੇ.), ਪੂਜਾ ਵਸਤਰਕਾਰ, ਦੀਪਤੀ ਸ਼ਰਮਾ, ਸ਼ਿਖਾ ਪਾਂਡੇ,ਰਾਧਾ ਯਾਦਵ, ਦੇਵਿਕਾ ਵੈਦਿਆ, ਰਾਜੇਸ਼ਵਰੀ ਗਾਇਕਵਾੜ ਅਤੇ ਰੇਣੁਕਾ ਸਿੰਘ।
ਆਸਟਰੇਲੀਆ: ਮੇਗ ਲੈਨਿੰਗ (ਕਪਤਾਨ), ਐਲੀਸਾ ਹੀਲੀ, ਬੈਥ ਮੂਨੀ, ਐਲੀਸ ਪੇਰੀ, ਐਸ਼ਲੇ ਗਾਰਡਨਰ, ਟਾਹਲੀਆ ਮੈਕਗ੍ਰਾਥ, ਗ੍ਰੇਸ ਹੈਰਿਸ, ਐਨਾਬੈਲ ਸਦਰਲੈਂਡ, ਏਲਾਨਾ ਕਿੰਗ, ਮੇਘਨ ਸ਼ੱਟ, ਡੀ ਆਰਸੀ ਬ੍ਰਾਊਨ।