ਅੱਜ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ ਫਿਲਮ ‘ਜਵਿਗਾਟੋ’
ਫਿਲਮ ‘ਚ ਕਪਿਲ ਸ਼ਰਮਾ ਨਿਭਾ ਰਹੇ ਹਨ ਮੁੱਖ ਭੂਮਿਕਾ
ਚੰਡੀਗੜ੍ਹ,17ਮਾਰਚ(ਵਿਸ਼ਵ ਵਾਰਤਾ)- ਨਿਰਦੇਸ਼ਕ ਨੰਦਿਤਾ ਦਾਸ ਦੀ ਫਿਲਮ ‘ਜ਼ਵਿਗਾਟੋ’ ਅੱਜ17 ਮਾਰਚ ਨੂੰ ਵੱਡੇ ਪਰਦੇ ‘ਤੇ ਆਵੇਗੀ। ਇਸ ਫਿਲਮ ‘ਚ ਕਪਿਲ ਸ਼ਰਮਾ ਅਤੇ ਸੁਹਾਨਾ ਗੋਸਵਾਮੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਨਿਰਦੇਸ਼ਕ ਨੰਦਿਤਾ ਦਾਸ ਨੇ ਆਪਣੀ ਫਿਲਮ ‘ਚ ਡਿਲੀਵਰੀ ਬੁਆਏ ਦੀ ਭੂਮਿਕਾ ਲਈ ਕਪਿਲ ਸ਼ਰਮਾ ਨੂੰ ਚੁਣਨ ਬਾਰੇ ਕਿਹਾ ਹੈ ਕਿ ਇਹ ਆਮ ਆਦਮੀ ਦੀ ਕਹਾਣੀ ਹੈ। ਆਮ ਆਦਮੀ ਦੀ ਭੂਮਿਕਾ ਲਈ ਕਪਿਲ ਮੇਰੀ ਪਹਿਲੀ ਪਸੰਦ ਹਨ। ਉਸ ਦੀ ਬੋਲ-ਚਾਲ ਅਤੇ ਬਾਡੀ ਲੈਂਗਵੇਜ ਬਿਲਕੁਲ ਆਮ ਆਦਮੀ ਵਰਗੀ ਹੈ। ‘ਜ਼ਵਿਗਾਟੋ’ ਇੱਕ ਆਮ ਆਦਮੀ ਦੀ ਕਹਾਣੀ ਹੈ ਜੋ ਕੋਵਿਡ-19 ਮਹਾਂਮਾਰੀ ਦੌਰਾਨ ਆਪਣੀ ਨੌਕਰੀ ਗੁਆ ਬੈਠਦਾ ਹੈ।