ਅੱਜ ਲੱਗ ਰਿਹਾ ਹੈ ਸਾਲ ਦਾ ਆਖਰੀ ਸੂਰਜ ਗ੍ਰਹਿਣ
ਭਾਰਤ ‘ਚ ਸਭ ਤੋਂ ਪਹਿਲਾਂ ਦਿਖੇਗਾ ਅੰਮ੍ਰਿਤਸਰ ‘ਚ
ਪੜ੍ਹੋ ਕਿੱਥੇ ਕਿੰਨੇ ਵਜੇ ਦੇਖਿਆ ਜਾ ਸਕੇਗਾ ਗ੍ਰਹਿਣ
ਚੰਡੀਗੜ੍ਹ 25 ਅਕਤੂਬਰ(ਵਿਸ਼ਵ ਵਾਰਤਾ)- ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗ ਰਿਹਾ ਹੈ। ਅੱਜ ਦਾ ਗ੍ਰਹਿਣ ਭਾਰਤ ਵਿੱਚ ਲਗਭਗ 2 ਘੰਟੇ ਤੱਕ ਦਿਖਾਈ ਦੇਵੇਗਾ। ਇਹ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ। ਦੇਸ਼ ‘ਚ ਸਭ ਤੋਂ ਪਹਿਲਾਂ ਇਸ ਨੂੰ ਪੰਜਾਬ ਦੇ ਅੰਮ੍ਰਿਤਸਰ ‘ਚ ਸ਼ਾਮ 4.19 ਵਜੇ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਰਜ ਗ੍ਰਹਿਣ ਮੁੰਬਈ ਵਿੱਚ ਸ਼ਾਮ 6.09 ਵਜੇ ਤੱਕ ਦਿਖਾਈ ਦੇਵੇਗਾ। ਜ਼ਿਆਦਾਤਰ ਥਾਵਾਂ ‘ਤੇ, ਗ੍ਰਹਿਣ ਸੂਰਜ ਡੁੱਬਣ ਨਾਲ ਖਤਮ ਹੋ ਜਾਵੇਗਾ।
ਗ੍ਰਹਿਣ ਦਾ ਸਮਾਂ- ਅਹਿਮਦਾਬਾਦ- 04:38 ਤੋਂ 06:06 ਤੱਕ,ਨਵੀਂ ਦਿੱਲੀ- 04:28 ਤੋਂ 05:42 ਤੱਕ,ਮੁੰਬਈ,ਪੁਣੇ 04:43 ਤੋਂ 06:07 ਤੱਕ,ਨਾਗਪੁਰ – 04:49 ਤੋਂ 05:42 ਤੱਕ,ਨਾਸਿਕ – 04:47 ਤੋਂ 06:04 ਤੱਕ,ਜੋਧਪੁਰ – 04:30 ਤੋਂ 06:01 ਤੱਕ,ਲਖਨਊ- 04:36 ਤੋਂ 05:29 ਤੱਕ,ਭੋਪਾਲ – 04:42 ਤੋਂ 05:47 ਤੱਕ,ਰਾਏਪੁਰ – 04:50 ਤੋਂ 05:32 ਤੱਕ,ਚੰਡੀਗੜ੍ਹ – 04:23 ਤੋਂ 05:41 ਤੱਕ।
ਬਾਕੀ ਦੁਨੀਆ ਦੀ ਗੱਲ ਕਰੀਏ ਤਾਂ ਅਮਰੀਕੀ ਪੁਲਾੜ ਏਜੰਸੀ ਨਾਸਾ ਮੁਤਾਬਕ ਅੱਜ ਦਾ ਸੂਰਜ ਗ੍ਰਹਿਣ ਯੂਰਪ, ਉੱਤਰੀ-ਪੂਰਬੀ ਅਫਰੀਕਾ, ਮੱਧ ਪੂਰਬ ਅਤੇ ਪੱਛਮੀ ਏਸ਼ੀਆ ‘ਚ ਦਿਖਾਈ ਦੇਵੇਗਾ। ਇਸ ਸੂਰਜ ਗ੍ਰਹਿਣ ਤੋਂ ਬਾਅਦ 8 ਨਵੰਬਰ ਨੂੰ ਪੂਰਨ ਚੰਦਰ ਗ੍ਰਹਿਣ ਵੀ ਲੱਗੇਗਾ, ਜੋ ਏਸ਼ੀਆ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਅਤੇ ਅਮਰੀਕਾ ਵਿਚ ਦਿਖਾਈ ਦੇਵੇਗਾ।