ਅੱਜ ਲਾਂਚ ਹੋਵੇਗਾ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ
ਚੰਡੀਗੜ੍ਹ,20ਅਪ੍ਰੈਲ(ਵਿਸ਼ਵ ਵਾਰਤਾ)-ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਲਾਂਚ ਵਹੀਕਲ ਸਟਾਰਸ਼ਿਪ ਆਪਣੇ ਪਹਿਲੇ ਔਰਬਿਟਲ ਟੈਸਟ ਲਈ ਤਿਆਰ ਹੈ। ਇਸ ਨੂੰ ਅੱਜ ਵੀਰਵਾਰ ਸ਼ਾਮ ਕਰੀਬ 7 ਵਜੇ ਬੋਕਾ ਚਿਕਾ, ਟੈਕਸਾਸ ਤੋਂ ਲਾਂਚ ਕੀਤਾ ਜਾਵੇਗਾ। ਸਟਾਰਸ਼ਿਪ ਦੇ ਔਰਬਿਟਲ ਲਾਂਚ ਦੀ ਇਹ ਦੂਜੀ ਕੋਸ਼ਿਸ਼ ਹੈ। ਸੋਮਵਾਰ ਨੂੰ ਪਹਿਲੀ ਕੋਸ਼ਿਸ਼ ਵਿੱਚ, ਪ੍ਰੈਸ਼ਰ ਵਾਲਵ ਦੇ ਫਰੀਜ਼ ਹੋ ਜਾਣ ਕਾਰਨ ਲਾਂਚ ਨੂੰ 39 ਸਕਿੰਟ ਪਹਿਲਾਂ ਰੋਕ ਦਿੱਤਾ ਗਿਆ ਸੀ। ਸਟੇਨਲੈੱਸ ਸਟੀਲ ਸਟਾਰਸ਼ਿਪ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ ਸਪੇਸਐਕਸ ਦੁਆਰਾ ਬਣਾਈ ਗਈ ਹੈ। ਲਾਂਚ ਨੂੰ ਸਪੇਸਐਕਸ ਦੇ ਯੂਟਿਊਬ ਚੈਨਲ ‘ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ।