ਜੈਤੋ, 2 ਜੁਲਾਈ (ਰਘੁਨੰਦਨ ਪਰਾਸ਼ਰ) – ਅੱਜ ਰਾਤ 2 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10.25 ਵਜੇ ਤੋਂ ਤੜਕੇ 3.21 ਮਿੰਟ ਤੱਕ ਸੂਰਜ ਗ੍ਰਹਿਣ ਲੱਗੇਗਾ। ਇਹ ਗ੍ਰਹਿਣ ਉੱਤਰੀ ਦੱਖਣੀ ਭਾਗਾਂ ਅਮਰੀਕਾ, ਬ੍ਰਾਜੀਲ, ਚਿੱਲੀ, ਪੇਰੂ, ਅਰਜਨਟੀਨਾ ਆਦਿ ਦੇਸ਼ਾਂ ਵਿਚ ਦੇਖਿਆ ਜਾ ਸਕਦਾ ਹੈ, ਪਰ ਇਹ ਗ੍ਰਹਿਣ ਭਾਰਤ ਵਿਚ ਕਿਤੇ ਵੀ ਦਿਖਾਈ ਨਹੀਂ ਦੇਵੇਗਾ।
ਇਹ ਜਾਣਕਾਰੀ ਪ੍ਰਸਿਧ ਜੋਤਸ਼ੀ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਦਿੱਤੀ।
ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਜੁਲਾਈ ਮਹੀਨੇ ਵਿਚ ਹੀ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ, ਜੋ ਪੂਰਨੀਮਾ ਮੰਗਲਵਾਰ 16-17 ਜੁਲਾਈ ਨੂੰ ਅੱਧੀ ਰਾਤ 1.31 ਵਜੇ ਸ਼ੁਰੂ ਹੋਵੇਗਾ ਤੇ ਤੜਕੇ 4.30 ਵਜੇ ਖਤਮ ਹੋਵੇਗਾ। ਇਹ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ।
ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਸੂਰਜ ਗ੍ਰਹਿਣ ਭਾਰਤ ਵਿਚ ਦ੍ਰਿਸ਼ਟੀਗੋਟਰ ਨਹੀਂ ਹੋਣ ਕਾਰਨ ਇਸ ਦੇ ਮਹੱਤਵ ਆਦਿ ਦਾ ਵਿਚਾਰ ਨਹੀਂ ਕਰਨਾ ਚਾਹੀਦਾ।