ਅੱਜ ਮੁੰਬਈ ਵਿੱਚ ਕਿਸਾਨ ਕਰਨਗੇ ਮਹਾਪੰਚਾਇਤ ਦਾ ਆਯੋਜਨ

ਚੰਡੀਗੜ੍ਹ, 28ਨਵੰਬਰ(ਵਿਸ਼ਵ ਵਾਰਤਾ)- ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਅੱਜ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ਦਾ ਆਯੋਜਨ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਦੱਸਿਆ ਕਿ ਇਸ ਮਹਾਂਪੰਚਾਇਤ ਰਾਹੀਂ ਕਿਸਾਨ ਬਿਜਲੀ ਸੋਧ ਬਿੱਲ ਅਤੇ ਆਪਣੀਆਂ ਹੋਰ ਮੰਗਾਂ ਸਰਕਾਰ ਤੱਕ ਲੈ ਕੇ ਆਉਣਗੇ।






















