ਅੱਜ ਦੇ ਯੁੱਗ ਵਿੱਚ ਲੜਕੇ ਲੜਕੀਆਂ ਦਾ ਸਿੱਖਿਅਤ ਹੋਣਾ ਅਤਿ ਜਰੂਰੀ-ਕਰੀਮਪੁਰੀ

ਹੁਸ਼ਿਆਰਪੁਰ 13 ਫਰਵਰੀ ( ਵਿਸ਼ਵ ਵਾਰਤਾ ) ਪੰਜਾਬ ਦੇ ਪ੍ਰਸਿੱਧ ਸਮਾਜ ਸੇਵੀ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੀਨੀ.ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ ਸ੍ਰੀਮਤੀ ਵੀਨਾ ਸਿੱਧੂ ਦੇ ਸਪੁੱਤਰ ਇੰਜੀ.ਜੰਡਮ ਸਿੱਧੂ ਦਾ ਸ਼ੁੱਭ ਵਿਆਹ ਪ੍ਰੋਫੈਸਰ ਸੁਰਜੀਤ ਸਿੰਘ ਸ੍ਰੀਮਤੀ ਸੁਰਿੰਦਰ ਕੌਰ ਦੀ ਸਪੁੱਤਰੀ ਡਾ.ਮਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰਮਰਿਯਾਦਾ ਅਨੁਸਾਰ ਹੋਇਆ।ਇਸ ਸਮੇਂ ਪਰਿਵਾਰਕ ਮੈਂਬਰਾਂ,ਰਿਸ਼ਤੇਦਾਰਾਂ ਤੋਂ ਇਲਾਵਾ ਅਨੇਕਾਂ ਧਾਰਮਿਕ,ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਜੋੜੀ ਨੂੰ ਅਸ਼ੀਰਵਾਦ ਦੈਣ ਲਈ ਹਾਜਰ ਸਨ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸ.ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਲੋਕ ਸਭਾ,ਸ੍ਰੀਮਤੀ ਹਰਜਿੰਦਰ ਕੌਰ ਵੀ ਇਸ ਸਮੇਂ ਪਰਿਵਾਰ ਸਮੇਤ ਕਾਰਜਾਂ ਵਿੱਚ ਸ਼ਰੀਕ ਹੋਏ। ਇਸ ਸਮੇਂ ਕਰੀਮਪੁਰੀ ਨੇ ਸਭਾਗੀ ਜੋੜੀ ਨੂੰ ਅਸ਼ੀਰਵਾਦ ਤੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਦੋਵੇਂ ਪਰਿਵਾਰ ਬਹੁਤ ਪੜੇ ਲਿਖੇ ਅਤੇ ਅੰਬੇਡਕਰੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ।ਉਨਾਂ ਕਿਹਾ ਜਿਥੇ ਬੱਚਿਆਂ ਦੇ ਮਾਤਾ ਪਿਤਾ ਨੇ ਪੜ ਲਿਖਕੇ ਅਤੇ ਆਪਣੇ ਕਾਰੋਵਾਰਾਂ ਵਿੱਚ ਵੱਡੀ ਸਫਲਤਾ ਪ੍ਰਾਪਤ ਕਰ ਸਮਾਜ ਵਿੱਚ ਇੱਕ ਅਹਿਮ ਸਥਾਨ ਬਣਾਇਆ ਹੈ, ਉਥੇ ਦੋਵਾਂ ਪਰਿਵਾਰਾਂ ਦੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦੇ ਨਾਮ ਰੋਸ਼ਨ ਕਰ ਰਹੇ ਹਨ।ਉਨਾਂ ਕਿਹਾ ਅਯੋਕੇ ਸਮੇਂ ਵਿੱਚ ਸਮਾਜ ਦੇ ਹਰ ਵਰਗ ਨੂੰ ਇਹ ਤਹੱਈਆ ਕਰਨਾ ਚਾਹੀਦਾ ਹੈ ਕਿ ਦਾਜ ਵਰਗੀਆਂ ਬੁਰਾਈਆਂ ਅਤੇ ਫਾਲਤੂ ਰੀਤੀ ਰਿਵਾਜਾਂ ਤੋਂ ਉਪੱਰ ਉੱਠ ਕੇ ਲੜਕੇ ਅਤੇ ਲੜਕੀਆਂ ਨੂੰ ਸਿੱਖਿਅਤ ਬਣਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਪੜੇ ਲਿਖੇ ਸਿੱਖਿਅਤ ਬੱਚੇ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਹਨ ਅਤੇ ਆਪਣੇ ਗੁਰੂਆਂ,ਰਹਿਵਰਾਂ,ਵਿਦਵਾਨਾਂ ਦੇ ਸ਼ੰਘਰਸ਼ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਪਰਿਵਰਤਨ ਲਿਆ ਸਕਦੇ ਹਨ।ਇਸ ਸਮੇਂ ਠੇਕੇਦਾਰ ਸਿੱਧੂ ਪਰਿਵਾਰ ਨੂੰ ਵਧਾਈ ਦੇਣ ਅਤੇ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਵਾਲਿਆਂ ਵਿੱਚ ਚੌਧਰੀ ਖੁਸ਼ੀ ਰਾਮ ਰਿਟਾ ਆਈ ਏ ਐਸ,ਪ੍ਰਸ਼ੋਤਮ ਅਹੀਰ,ਇੰਜੀ.ਸੱਤਪਾਲ ਭਾਰਜਵਾਜ,ਡਾ.ਐਸ ਕੇ ਹੀਰਾ,ਡਾ.ਸਰਦੂਲ ਸਿੰਘ,ਕੈਪਟਨ ਆਰ ਕੇ ਹੀਰਾ,ਡਾ.ਸੁਰਿੰਦਰ ਕੁਮਾਰ,ਹਰਬੰਸ ਸਿੰਘ ਲੁਧਿਆਣਾ,ਲਖਵਿੰਦਰ ਚੋਪੜਾ,ਇੰਜੀ.ਇੰਦਰਜੀਤ ਬੱਧਣ,ਡਾ.ਐਸ.ਪੀ.ਸਿੰਘ,ਪਰਮਜੀਤ ਸਿੰਘ ਰਿਟਾ,ਪ੍ਰਿੰਸੀਪਲ,ਬਸੰਤ ਬੌਧ,ਬਲਵਿੰਦਰ ਸੀਕਰੀ ਅਤੇ ਸਮਾਜਕਿ,ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂ ਹਾਜਰ ਸਨ।






















