ਅੱਜ ਦੇਹਰਾਦੂਨ -ਦਿੱਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇਣਗੇ ਪ੍ਰਧਾਨ ਮੰਤਰੀ ਮੋਦੀ
ਚੰਡੀਗੜ੍ਹ, 25ਮਈ(ਵਿਸ਼ਵ ਵਾਰਤਾ)-ਅੱਜ ਪ੍ਰਧਾਨ ਮੰਤਰੀ ਮੋਦੀ ਉੱਤਰਾਖੰਡ ਦੀ ਪਹਿਲੀ ਅਤੇ ਦੇਸ਼ ਦੀ 18ਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇਣਗੇ। ਦੇਹਰਾਦੂਨ ਤੋਂ ਦਿੱਲੀ ਜਾਣ ਵਾਲੀ ਇਹ ਟਰੇਨ ਇਸ ਸਾਲ ਸ਼ੁਰੂ ਹੋਣ ਵਾਲੀ 5ਵੀਂ ਵੰਦੇ ਭਾਰਤ ਟਰੇਨ ਹੈ। ਉਦਘਾਟਨ ਸਮਾਰੋਹ ਸਵੇਰੇ 11 ਵਜੇ ਦੇਹਰਾਦੂਨ ‘ਚ ਹੋਵੇਗਾ, ਜਿੱਥੇ ਮੁੱਖ ਮੰਤਰੀ ਪੁਸ਼ਕਰ ਧਾਮੀ ਵੀ ਮੌਜੂਦ ਰਹਿਣਗੇ। ਮਿਲੀ ਜਾਣਕਾਰੀ ਅਨੁਸਾਰ ਉਦਘਾਟਨ ਤੋਂ ਬਾਅਦ ਇਹ ਟਰੇਨ 27 ਮਈ ਨੂੰ ਨਿਯਮਤ ਤੌਰ ‘ਤੇ ਚੱਲੇਗੀ। ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਲੋਕੋ ਪਾਇਲਟ ਨੇ ਦੱਸਿਆ ਕਿ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੀ ਰਫਤਾਰ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੇਗੀ। 8 ਕੋਚਾਂ ਵਾਲੀ ਇਹ ਟਰੇਨ ਬੁੱਧਵਾਰ ਨੂੰ ਛੱਡ ਕੇ 6 ਦਿਨ ਚੱਲੇਗੀ। ਦਿੱਲੀ ਤੋਂ ਦੇਹਰਾਦੂਨ ਦੀ ਦੂਰੀ ਕਰੀਬ 292 ਕਿਲੋਮੀਟਰ ਹੈ, ਜਿਸ ਨੂੰ ਇਹ ਸਾਢੇ ਚਾਰ ਘੰਟਿਆਂ ਵਿੱਚ ਪੂਰਾ ਕਰ ਲਵੇਗੀ। ਟਰੇਨ ਦੀ ਔਸਤ ਰਫਤਾਰ 65 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।