ਅੱਜ ਦਾ ਮੌਸਮ
ਉਤਰ ਭਾਰਤ ਵਿੱਚ ਨਹੀਂ ਘੱਟੇਗੀ ਠੰਢ

ਦਿੱਲੀ, 22 ਜਨਵਰੀ(ਵਿਸ਼ਵ ਵਾਰਤਾ)- ਉਤਰ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫਬਾਰੀ ਦੇ ਕਾਰਨ ਸਰਦ ਹਵਾਵਾਂ ਚੱਲ ਰਹੀਆਂ ਹਨ ਅਤੇ ਠੰਢ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਠੰਢ ਅਜੇ ਕੁਝ ਦਿਨ ਹੋਰ ਇਸੇ ਤਰ੍ਹਾਂ ਪ੍ਰੇਸ਼ਾਨ ਕਰੇਗੀ। ਆਈਐਮਡੀ ਨੇ ਅਨੁਮਾਨ ਲਗਾਇਆ ਹੈ ਕਿ ਦਿੱਲੀ ਵਿੱਚ ਅਗਲੇ ਦੋ ਦਿਨਾਂ ਵਿੱਚ ਪਾਰਾ ਹੋਣ ਘੱਟੇਗਾ ਅਤੇ ਠੰਢ ਵਿੱਚ ਵਾਧਾ ਹੋਵੇਗਾ। ਉਤਰ ਪ੍ਰਦੇਸ਼ ਦੇ ਪੱਛਮੀ ਹਿੱਸਿਆਂ ਦੇ ਕੁਝ ਇਲਾਕਿਆਂ ਵਿੱਚ ਕੋਹਰਾ ਪੈਣਾ ਜਾਰੀ ਹੈ ਅਤੇ ਪ੍ਰਯਾਗਰਾਜ ਮੰਡਲ ਦੇ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ।






















