ਅੱਜ ਦਾ ਮੌਸਮ- ਦੇਸ਼ ਵਿੱਚ ਗਰਮ ਮੌਸਮ ਦੀ ਸ਼ੁਰੂਆਤ

ਦਿੱਲੀ 4 ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਗਰਮ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਪਹਿਲਾਂ ਹੀ ਇਸ ਗੱਲ ਦਾ ਅਨੁਮਾਨ ਲਗਾ ਚੁੱਕਿਆ ਹੈ ਕਿ ਇਸ ਵਾਰ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਤੇਜ਼ ਗਰਮੀ ਪਵੇਗੀ। ਇਸ ਦਾ ਅਸਰ ਹੀ ਹੁਣ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਤੇਜ਼ ਲੂ ਚੱਲ ਰਹੀ ਹੈ ਅਤੇ ਸੂਰਜ ਦਾ ਤਾਪ ਤੇਜ਼ ਹੈ। ਇਸ ਦੇ ਚਲਦੇ ਆਈਐਮਡੀ ਨੇ ਜਾਣਕਾਰੀ ਦਿੱਤੀ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ। ਇਸ ਦੇ ਕਾਰਣ ਇਸ ਖੇਤਰ ਵਿੱਚ ਤੇਜ਼ ਤੂਫਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਇਸ ਦੌਰਾਨ ਮਛਵਾਰਿਆਂ ਨੂੰ ਸਮੁੰਦਰ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਹੈ।






















