ਅੱਜ ਤੋਂ ਖੁੱਲ੍ਹ ਰਹੇ ਹਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ
ਇੱਕ ਦਿਨ ‘ਚ ਇੰਨੇ ਸ਼ਰਧਾਲੂ ਕਰ ਸਕਣਗੇ ਦਰਸ਼ਨ
ਚੰਡੀਗੜ੍ਹ, 22ਮਈ (ਵਿਸ਼ਵ ਵਾਰਤਾ)- ਸਿੱਖ ਕੌਮ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ(22 ਮਈ) ਨੂੰ ਖੁੱਲ੍ਹਣ ਜਾ ਰਹੇ ਹਨ। ਦੱਸ ਦੱਈਏ ਕਿ ਬੀਤੇ ਦਿਨ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਗੋਵਿੰਦਘਾਟ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ। ਅੱਜ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਪਹਿਲਾ ਜਥਾ ਹੇਮਕੁੰਟ ਸਾਹਿਬ ਪਹੁੰਚੇਗਾ। ਉਥੇ ਪਹੁੰਚਦੇ ਹੀ ਕਪਾਟ ਦਰਸ਼ਨਾਂ ਲਈ ਖੋਲ੍ਹ ਦਿੱਤੇ ਜਾਣਗੇ।
ਹੇਮਕੁੰਟ ਗੁਰਦੁਆਰਾ ਟਰੱਸਟ ਦੇ ਮੀਤ ਪ੍ਰਧਾਨ ਨਰਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਸਾਲ ਉਤਰਾਖੰਡ ਸਥਿਤ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣ ਤੋਂ ਪਹਿਲਾਂ ਉਨ੍ਹਾਂ ਗੋਵਿੰਦਘਾਟ ਵਿਖੇ ਅਰਦਾਸ, ਸ਼ਬਦ ਕੀਰਤਨ ਅਤੇ ਹੁਕਮਨਾਮਾ ਲਿਆ। ਇਸ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਰਵਾਨਾ ਹੋ ਗਏ। ਇਸ ਵਾਰ 1 ਦਿਨ ਵਿਚ 5000 ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਹ ਫੈਸਲਾ ਯਾਤਰੀਆਂ ਦੀ ਵਧਦੀ ਗਿਣਤੀ ਅਤੇ ਪ੍ਰਬੰਧਾਂ ਦੇ ਮੱਦੇਨਜ਼ਰ ਲਿਆ ਗਿਆ ਹੈ,ਨਾਲ ਹੀ ਯਾਤਰੀਆਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ।























