ਅੱਜ ਤੋਂ ਕਿਸਾਨਾਂ ਦਾ ‘ਜਾਮ ਅੰਦੋਲਨ’
ਦਿੱਲੀ-ਜੈਪੁਰ ਅਤੇ ਆਗਰਾ ਹਾਈਵੇ ਜਾਮ ਕਰਨਗੇ ਕਿਸਾਨ
ਨਵੀਂ ਦਿੱਲੀ, 12ਦਸੰਬਰ(ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ.ਐਸ.ਰਾਜੇਵਾਲ ਨੇ ਕਿਹਾ ਹੈ ਕਿ ਅਸੀਂ 12ਦਸੰਬਰ ਨੂੰ ਦਿੱਲੀ-ਜੈਪੁਰ ਰੋਡ ਬਲੋਕ ਕਰਾਂਗੇ। ਉਹਨਾਂ ਨੇ ਕਿਹਾ ਕਿ ਡਿਪਟੀ ਕਲੈਕਟਰ ਦੇ ਦਫਤਰਾਂ , ਬੀਜੇਪੀ ਨੇਤਾਵਾਂ ਦੇ ਘਰਾਂ ਦੇ ਸਾਹਮਣੇ ਪ੍ਰਦਰਸ਼ਨ ਕਰਾਂਗੇ ਅਤੇ ਨਾਲ ਹੀ ਹੋਟਲ ਪਲਾਜਾ ਨੂੰ ਬਲੋਕ ਕਰਾਂਗੇ।
ਰਾਜੇਵਾਲ ਨੇ ਸਾਫ ਕਿਹਾ ਹੈ ਕਿ ਕਿਸਾਨਾਂ ਦਾ ਟ੍ਰੇਨਾਂ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਇਥੇ ਆ ਰਹੇ ਕਿਸਾਨਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ। ਇਹ ਕਿਸਾਨ ਅੰਦੋਲਨ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਨੇ ਹੁਣ ਵੱਡਾ ਰੂਪ ਧਾਰਨ ਕਰ ਲਿਆ ਹੈ। ਕਿਸਾਨ ਹੁਣ 12 ਦਸੰਬਰ ਨੂੰ ਦੇਸ਼ਭਰ ਦੇ ਟੋਲ ਪਲਾਜਾ ਨੂੰ ਫ੍ਰੀ ਕਰਨ ਦੀ ਤਿਆਰੀ ਵਿੱਚ ਹਨ। ਜਦੋਂ ਕਿ 14 ਦਸੰਬਰ ਨੂੰ ਦੇਸ਼ ਭਰ ਜ਼ਿਲੇ ਦੇ ਮੁਖ ਦਫਤਰਾਂ ਉਤੇ ਪ੍ਰਦਰਸ਼ਨ ਦੀ ਯੋਜਨਾ ਹੈ। ਕੱਲ੍ਹ ਨੂੰ ਕਿਸਾਨ ਆਗਰਾ ਹਾਈਵੇ ਵੀ ਜਾਮ ਕਰਨਗੇ।























