ਇਤਿਹਾਸਕ ਕਿਸਾਨ ਅੰਦੋਲਨ
ਅੱਜ ਜੰਤਰ-ਮੰਤਰ ਤੇ ਮਹਿਲਾਵਾਂ ਕਰਨਗੀਆਂ ਕਿਸਾਨ ਸੰਸਦ ਦੀ ਅਗਵਾਈ

ਨਵੀਂ ਦਿੱਲੀ, 26ਜੁਲਾਈ(ਵਿਸ਼ਵ ਵਾਰਤਾ) ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਹਨਾਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਜੰਤਰ-ਮੰਤਰ ਤੇ ਕਿਸਾਨ ਸੰਸਦ ਚਲਾ ਰਹੇ ਹਨ। ਜਿਸ ਦੀ ਕਮਾਨ ਅੱਜ ਔਰਤਾਂ ਸੰਭਾਲਣਗੀਆਂ। ਇਸ ਸਮੇਂ ਦੌਰਾਨ ਔਰਤਾਂ ਖੇਤੀਬਾੜੀ ਕਾਨੂੰਨਾਂ ਦੇ ਸਾਰੇ ਪਹਿਲੂਆਂ ਅਤੇ ਮੌਜੂਦਾ ਭਾਰਤੀ ਖੇਤੀਬਾੜੀ ਪ੍ਰਣਾਲੀ ਅਤੇ ਅੰਦੋਲਨ ਵਿਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਆਪਣੀ ਰਾਏ ਦੇਣਗੀਆਂ।






















