ਅੱਜ ਜਨਮ ਦਿਵਸ ‘ਤੇ ਵਿਸ਼ੇਸ਼: ਭਾਰਤ ਰਤਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ
ਚੰਡੀਗੜ੍ਹ,28ਸਤੰਬਰ(ਵਿਸ਼ਵ ਵਾਰਤਾ)-ਸਰਦਾਰ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਖਟਕਲ ਕਲਾਂ, ਨੇੜੇ ਬੰਗਾ ਪੰਜਾਬ ਵਿਖੇ ਮਾਤਾ ਵਿਦਿਆਵਤੀ ਅਤੇ ਪਿਤਾ ਸਰਦਾਰ ਕਿਸ਼ਨ ਸਿੰਘ ਘਰ ਹੋਇਆ। ਆਪਜੀ ਦਾ ਚਾਚਾ ਅਜੀਤ ਸਿੰਘ ਦੇਸ਼ ਭਗਤ ਹੋਣ ਕਰਕੇ ਘਰ ਵਿਚ ਅਜ਼ਾਦੀ ਪ੍ਰਾਪਤੀ ਲਈ ਅੰਗ੍ਰੇਜ਼ੀ ਸਰਕਾਰ ਵਿਰੁੱਧ ਸੰਘਰਸ਼ ਦੀਆਂ ਗੱਲਾਂ ਆਮ ਹੁੰਦੀਆਂ ਰਹਿੰਦੀਆਂ ਸਨ ਜੋ ਬੱਚੇ ਤੇ ਮਾਨਸਿਕ ਪ੍ਰਭਾਵ ਪੈਣਾ ਕੁਦਰਤੀ ਸੀ। ਭਗਤ ਸਿੰਘ ਬਚਪਨ ਤੋਂ ਹੀ ਅਣਥੱਕ ਮਿਹਨਤੀ, ਕ੍ਰਾਂਤੀਕਾਰੀ, ਜਜ਼ਬਾਤੀ, ਉਦਾਰ-ਦਿਲ ਅਤੇ ਧਰਤੀ ਮਾਂ ਨੂੰ ਬੇਹੱਦ ਪਿਆਰ ਸਤਿਕਾਰ ਕਰਨ ਵਾਲਾ ਸੀ। ਉਹ ਜਿਲਿਆਂਵਾਲਾ ਬਾਗ਼ ਦੀ ਘਟਨਾ, ਸ਼ਹੀਦ ਉਧਮ ਸਿੰਘ ਦੀ ਸ਼ਹੀਦੀ,ਅਤੇ ਸਾਈਮਨ ਕਮਿਸ਼ਨ ਦੇ ਵਿਰੋਧ ਤੋਂ ਬਹੁਤ ਪ੍ਰਭਾਵਿਤ ਹੋਏ ਸਨ। ਉਹ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਅਤੇ ਨੌਜਵਾਨ ਭਾਰਤੀ ਸਭਾ ਦੇ ਸੰਸਥਾਪਕ ਅਤੇ ਸਰਗਰਮ ਮੈਂਬਰ ਸਨ। ਉਹਨਾਂ ਵਲੋਂ ਲਗਾਇਆ ਨਾਅਰਾ ‘ ਇਨਕਲਾਬ ਜ਼ਿੰਦਾਬਾਦ ‘ ਅੱਜ ਵੀ ਦੁਨੀਆ ਭਰ ਦੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਅੰਤ ਜ਼ਾਲਿਮ ਸਰਕਾਰ ਨੇ ਕੇਂਦਰੀ ਵਿਧਾਨ ਸਭਾ ‘ਚ ਬੰਬ ਵਿਸਫੋਟ ਅਤੇ ਜੌਨ ਸਾਂਡਰਸ ਦੀ ਮੌਤ ਦੇ ਕਾਰਨਾਂ ਖਾਤਰ 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਲਗਾ ਦਿੱਤੀ।