ਅੱਜ ਕਾਂਗਰਸ ਹਾਈ ਕਮਾਨ ਦੀ ਮੀਟਿੰਗ ਦਾ ਦੂਜਾ ਦਿਨ
ਕਾਂਗਰਸ ਹਾਈ ਕਮਾਨ ਨੇ ਪੰਜਾਬ ਕਾਂਗਰਸ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ
3 ਮੈਂਬਰੀ ਕਮੇਟੀ ਆਹਮੋ-ਸਾਹਮਣੇ ਕਰੇਗੀ ਬੈਠਕ

ਚੰਡੀਗੜ੍ਹ ,1ਜੂਨ(ਵਿਸ਼ਵ ਵਾਰਤਾ)- ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁੱਧ ਪਾਰਟੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਬਗ਼ਾਵਤ ਦੀ ਆਵਾਜ਼ ਵਿੱਚ ਕਿੰਨੀ ਤਾਕਤ ਹੈ, ਕਾਂਗਰਸ ਹਾਈ ਕਮਾਨ ਨੇ ਇਹ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਹਾਈ ਕਮਾਨ ਨੇ ਪਹਿਲੇ ਦਿਨ 25 ਵਿਧਾਇਕਾਂ ਜਿਹਨਾਂ ਵਿੱਚ 8 ਮੰਤਰੀ ਵੀ ਸ਼ਾਮਿਲ ਸਨ ਨਾਲ ਮੀਟਿੰਗ ਕੀਤੀ। ਪਹਿਲੇ ਦਿਨ ਦੀ ਮੀਟਿੰਗ ਅੱਠ ਘੰਟੇ ਤੋਂ ਵੱਧ ਚੱਲੀ। ਇਹ ਮੰਨਿਆ ਜਾ ਰਿਹਾ ਹੈ ਕਿ ਅੱਜ ਅਤੇ ਕੱਲ੍ਹ, ਹੋਰ ਵਿਧਾਇਕ , ਸੰਸਦ ਮੈਂਬਰ, ਸਾਬਕਾ ਮੰਤਰੀ ਦੇ ਨਾਲ ਮੁੱਖ ਮੰਤਰੀ ਵੀ ਕਮੇਟੀ ਦੇ ਸਾਹਮਣੇ ਆਪਣਾ ਪੱਖ ਰੱਖਣਗੇ।



















