ਅੱਜ ‘ਅਧਿਆਪਕ ਦਿਵਸ ਮੌਕੇ’ ਸਨਮਾਨਿਤ ਕੀਤੇ ਜਾਣਗੇ 74 ਅਧਿਆਪਕ
ਪੜ੍ਹੋ, ਕਿਹਨਾਂ ਅਧਿਆਪਕਾਂ ਨੂੰ ਮਿਲੇਗਾ ਰਾਜ ਪੁਰਸਕਾਰ 2022
ਚੰਡੀਗੜ੍ਹ, 5ਸਤੰਬਰ(ਵਿਸ਼ਵ ਵਾਰਤਾ)- ਅੱਜ ਦੇ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਦਿਨ ਤੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਵੇਗਾ। ਦੱਸ ਦੱਈਏ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਹੋਣ ਵਾਲੇ ਰਾਜ ਪੁਰਸਕਾਰ ਸਮਾਗਮ 2022 ਸੰਬੰਧੀ ਪਹਿਲਾਂ ਹੀ ਪੱਤਰ ਜਾਰੀ ਕਰ ਦਿੱਤਾ ਸੀ। ਸਿੱਖਿਆ ਵਿਭਾਗ ਪੰਜਾਬ ਨੇ ਅਧਿਆਪਕ ਰਾਜ ਐਵਾਰਡ, ਯੰਗ ਟੀਚਰ ਅਤੇ ਪ੍ਰਬੰਧਕੀ ਐਵਾਰਡ 2022 ਲਈ ਚੁਏ ਗਏ ਅਧਿਆਪਕਾਂ ਦੀ ਸੂਚੀ ਜਾਰੀ ਕੀਤੀ ਸੀ। ਜਿਸ ਦੇ ਅਨੁਸਾਰ ਅੱਜ ਵੱਖ-ਵੱਖ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।




























