ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਤੇ ਫਾਇਰਿੰਗ
ਅੰਮ੍ਰਿਤਸਰ 4 ਨਵੰਬਰ(ਵਿਸ਼ਵ ਵਾਰਤਾ)- ਇਸ ਸਮੇਂ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪ੍ਰਦਰਸ਼ਨ ਕਰਨ ਪਹੁੰਚੇ ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਤੇ ਫਾਇਰਿੰਗ ਹੋਈ ਹੈ। ਇਸ ਦੇ ਨਾਲ ਹੀ ਸੂਰੀ ਦੇ ਗੋਲੀ ਵੱਜਣ ਦੀ ਵੀ ਖਬਰ ਹੈ । ਜਿਸ ਤੋਂ ਬਾਅਦ ਸੁਧੀਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਫਾਇਰਿੰਗ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਇਸ ਸੰਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।