
ਚੰਡੀਗ੍ਹੜ18 ਅਪ਼੍ਰੈਲ(ਵਿਸ਼ਵ ਵਾਰਤਾ ) ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਜ਼ੋਰ ਦਿੱਤਾ ਹੈ ਕਿ ਉਹ ਸਤਾਧਾਰੀਆਂ ਦੇ ਸਿਆਸੀ ਦਬਾਅ ਨੂੰ ਇੱਕ ਪਾਸੇ ਕਰਕੇ ਕੌਂਸਲਰ ਪਤੀ ਦੀ ਗੁੰਡਾ ਗਰਦੀ ਖਿਲਾਫ ਸਖਤ ਕਾਰਵਾਈ ਕਰਨ ਜੋ ਨਿੱਜੀ ਹਸਪਤਾਲ ਦੇ ਪ਼੍ਰਬੰਧਕਾਂ ,ਡਾਕਟਰਾਂ ਤੇ ਸਟਾਫ ਨੂੰ ਗਾਲੀ ਗਲੋਚ ਕਰ ਰਿਹਾ ਹੈ।ਅਕਾਲੀ ਦਲ 1920 ਦੇ ਪ਼੍ਰਧਾਨ ਰਵੀਇੰਦਰ ਸਿੰਘ ਨੇ ਡਾਕਟਰ ਭਾਈਚਾਰੇ ਦੀ ਹਿਮਾਇਤ ਕਰਦਿਆਂ ਕਿਹਾ ਕਿ ਉਹ ਇਸ ਵੇਲੇ ਕਰੋਨਾ ਦੀ ਮਹਾਂਮਾਰੀ ਖਿਲਾਫ ਦਿਨ-ਰਾਤ ਇਕ ਕਰ ਰਹੇ ਹਨ ਪਰ ਕੌਸਲਰ ਪਤੀ ਹਸਪਤਾਲ ਦੇ ਕੰਮਾਂ ਵਿੱਚ ਦਖਲ-ਅੰਦਾਜੀ ਕਰਕੇ ਰੋਕਾਂ ਖੜੀਆਂ ਕਰਨ ਦੇ ਨਾਲ ਨਾਲ ਹਸਪਤਾਲ ਸਟਾਫ ਨੂੰ ਵੀ ਗਾਲੀ ਗਲੋਚ ਕਰਕੇ ਆਪਣੀ ਸਿਆਸਤ ਚਮਕਾ ਰਿਹਾ ਹੈ। ਉਨਾ ਕੌਸਲਰ ਪਤੀ ਦੀ ਮਦਦ ਕਰਨ ਵਾਲੇ ਸਤਾਧਾਰੀਆਂ ਦੀ ਆਲੋਚਨਾ ਕਰਦਿਆਂ, ਸਿਵਲ ਤੇ ਪੁਲਿਸ ਪ਼੍ਰਸ਼ਾਸਨ ਨੂੰ ਜ਼ੋਰ ਦਿੱਤਾ ਕਿ ਉਹ ਇਸ ਖਿਲਾਫ ਸਖਤ ਕਾਰਵਾਈ ਕਰਨ । ਜਾਰੀ ਬਿਆਨ ਚ ਉਨਾ ਦਸਿਆ ਕਿ ਅੰਮ੍ਰਿਤਸਰ ਸਥਿਤ ਅਮਨਦੀਪ ਹਸਪਤਾਲ ਦੇ ਮਾਲਕ ਡਾ ਅਵਤਾਰ ਸਿੰਘ ਨੇ ਇਸ ਸਬੰਧ ਵਿੱਚ ਸ਼ਿਕਾਇਤ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਕੀਤੀ ਹੈ ਪਰ ਉਹ ਕੋਈ ਕੋਈ ਵੀ ਕਨੂੰਨੀ ਕਾਰਵਾਈ ਨਹੀ ਕਰ ਰਹੇ ,ਇਸ ਦਾ ਮੁੱਖ ਕਾਰਨ ਸਤਾਧਾਰੀਆਂ ਦਾ ਸਿਆਸੀ ਦਬਾਅ ਹੈ॥ ਇਸ ਸਬੰਧੀ ਪੁਲਿਸ ਦਰਖਾਸਤ ਚ ਡਾ ਅਵਤਾਰ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸ ਕੌਸਲਰ ਦੇ ਪਤੀ ਸੰਜੀਵ ਟਾਂਗਰੀ ਗੈਰ ਕਾਨੂੰਨੀ ਤੌਰ ਤੇ ਪਾਰਕਿੰਗ ਚ ਦਖਲ ਅੰਦਾਜੀ ਕਰ ਰਿਹਾ ਹੈ ਕਿ ਹਸਪਤਾਲ ਸਟਾਫ ਕਰੋਨਾ ਵਾਇਰਸ ਫੈਲਾਅ ਸਕਦਾ ਹੈ । ਇਹ ਮਸਲਾ ਗੰਭੀਰ ਰੂਪ ਅਖਤਿਆਰ ਕਰ ਜਾਣ ਤੇ ਪੁਲਿਸ ਨੇ ਪਾਰਕਿੰਗ ਨੂੰ ਲਾਇਆ ਗਿਆ ਤਾਲਾ ਤਾਂ ਖੁਲਵਾ ਦਿੱਤਾ ਪਰ ਉਕਤ ਕੌਸਲਰ ਦੇ ਪਤੀ ਖਿਲਾਫ ਕਾਨੂੰਨੀ ਕਾਰਵਾਈ ਨਹੀ ਕੀਤੀ।ਡਾ ਅਵਤਾਰ ਸਿੰਘ ਦੋਸ਼ ਲਾਇਆ ਕਿ ਹਸਪਤਾਲ ਸਟਾਫ ਦੀ ਪਾਰਕਿੰਗ ਵੀ ਬੰਦ ਹੈ ਤੇ ਪੁਲਿਸ ਪ਼੍ਰਸ਼ਾਸਨ ਸਿਆਸੀ ਦਖਲਅੰਦਾਜੀ ਕਾਰਨ ਖਾਮੋਸ਼ ਹੈ।ਡਾ. ਅਵਤਾਰ ਸਿੰਘ ਨੇ ਪੁਲਸ ਪ੍ਰਸ਼ਾਂਸਨ ਨੂੰ ਸਪਸ਼ਟ ਕੀਤਾ ਕਿ ਜੇਕਰ ਉਨਾ ਨੂੰ ਇਨਸਾਫ ਨਾ ਮਿਲਿਆਂ ਤਾਂ ਉਹ ਇਹ ਮੱਸਲਾ ਉਚ ਪੱਧਰ ਤੇ ਉਠਾਉਣ ਲਈ ਮਜ਼ਬੂਰ ਹੋਣਗੇ ਤੇ ਇਸ ਲਈ ਪ੍ਰਸ਼ਾਸਨ ਜੁੰਮੇਵਾਰ ਹੋਵੇਗਾ।





















