ਅੰਮ੍ਰਿਤਸਰ ਦੇ ਪਿੰਡ ਵਿੱਚੋਂ ਫੜੀ ਗਈ 40 ਕਿਲੋ ਹੈਰੋਇਨ
ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਕਾਬੂ
ਚੰਡੀਗੜ੍ਹ,21 ਅਗਸਤ(ਵਿਸ਼ਵ ਵਾਰਤਾ) ਪੰਜਾਬ ਪੁਲਿਸ ਅੰਮ੍ਰਿਤਸਰ ਰੂਰਲ ਅਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੌਰਾਨ ਅੱਜ ਅੰਮ੍ਰਿਤਸਰ ਦੇ ਪਿੰਡ ਪੰਜਗਰਾਈਂ ਵਿੱਚੋਂ 40 ਕਿਲੋ ਹੈਰੋਇਨ ,ਜਿਸ ਦੀ ਕੀਮਤ ਲਗਭਗ 200 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਬਦ ਕਰ ਲਈ । ਇਸ ਤੋਂ ਇਲਾਵਾ 190 ਗ੍ਰਾਮ ਅਫੀਮ ਅਤੇ 2 ਪਲਾਸਟਿਕ ਪਾਇਪ ਵੀ ਜਬਤ ਕੀਤੇ ਗਏ ਹਨ।