ਅੰਮ੍ਰਿਤਪਾਲ ਦਾ ਸਾਥੀ ਪਪਲਪ੍ਰੀਤ ਪੁਲਿਸ ਨੇ ਕੀਤਾ ਕਾਬੂ
ਪੜ੍ਹੋ, ਆਖ਼ੀਰ ਕੌਣ ਹੈ ਪਪਲਪ੍ਰੀਤ ?
ਚੰਡੀਗੜ੍ਹ,10ਅਪ੍ਰੈਲ(ਵਿਸ਼ਵ ਵਾਰਤਾ)-ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਪਪਲਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੱਡੀ ਕਾਰਵਾਈ ਪੰਜਾਬ ਪੁਲਿਸ ਅਤੇ ਸੀ.ਆਈ.ਏ ਦੀ ਸਾਂਝੀ ਮੁਹਿੰਮ ਤਹਿਤ ਕੀਤੀ ਗਈ ਹੈ। ਪਤਾ ਲੱਗਿਆ ਹੈ ਕਿ ਪਪਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਲਦ ਹੀ ਪੁਲਿਸ ਪੱਪਲਪ੍ਰੀਤ ਦੀ ਗ੍ਰਿਫਤਾਰੀ ਬਾਰੇ ਪੁਸ਼ਟੀ ਕਰੇਗੀ। ਇਸ ਬਾਰੇ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਆਖ਼ੀਰ ਕੌਣ ਹੈ ਪਪਲਪ੍ਰੀਤ ?
ਦੱਸ ਦਈਏ ਕਿ ਪਪਲਪ੍ਰੀਤ ਅਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕਾ ਦੇ ਪਿੰਡ ਮਰੜੀ ਕਲਾਂ ਦਾ ਰਹਿਣ ਵਾਲਾ ਹੈ, ਜਿੱਥੇ ਉਹ ਜੰਮਿਆ ਪਲਿਆ ਹੈ ਤੇ ਇੱਕ ਪੜ੍ਹਿਆ-ਲਿਖਿਆ ਨੌਜਵਾਨ ਹੈ। ਪਪਲਪ੍ਰੀਤ ਪਿੰਡ ਦੇ ਲੋਕਾਂ ਦੀ ਹਰ ਪੱਖ ਤੋਂ ਸੇਵਾ ਕਰਦਾ ਰਿਹਾ ਹੈ, ਉਸਨੇ ਕਈ ਲੋਕਾਂ ਦੇ ਘਰ ਵੀ ਬਣਾਏ। ਸਮਾਜ ਸੇਵਾ ਵਿੱਚ ਵੀ ਹਿੱਸਾ ਲਿਆ। ਪਪਲਪ੍ਰੀਤ ਨੇ 12ਵੀਂ ਕਲਾਸ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਅਮ੍ਰਿੰਤਸਰ ਤੋਂ ਹੀ ਡਿਪਲੋਮਾ ਕੀਤਾ ਸੀ। ਉਸਨੇ ਸੈਂਟਰਲ ਇੰਸਟੀਚਿਊਟ ਆਫ ਪੈਟਰੋ ਕੈਮੀਕਲ ਇੰਜਨੀਅਰਿੰਗ ਐਂਡ ਟੈਕਨਾਲਾਜੀ ਤੋਂ ਡਿਪਲੋਮਾ ਕੀਤਾ। ਜਿਸ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਨਾਲ ਵੀ ਜੁੜਿਆ ਰਿਹਾ। ਪਰ ਜਦੋਂ ਤੋਂ ਅਮ੍ਰਿੰਤਪਾਲ ਸਿੰਘ ਦੁਬਈ ਤੋਂ ਪਰਤਿਆ ਹੈ, ਉਦੋਂ ਤੋਂ ਪਪਲਪ੍ਰੀਤ ਉਸ ਦੇ ਨਾਲ ਹੈ ਤੇ ਉਸਦਾ ਸਾਥ ਦੇ ਰਿਹਾ ਹੈ।
ਉਸਦੇ ਪਰਿਵਾਰ ਦੀ ਗੱਲ ਕਰਿਏ ਤਾਂ ਉਸਦੇ ਪਿਤਾ ਪਰਗਟ ਸਿੰਘ ਕੁਝ ਸਮਾਂ ਦੁੱਬਈ ‘ਚ ਰਹੇ ਤੇ ਉਥੇ ਕੰਮ ਕਰਦੇ। ਉਸਦੀ ਮਾਤਾ ਇੱਕ ਅਧਿਆਪਕਾ ਰਹੀ ਜੋ ਕਿ ਇਕ ਕਾਨਵੈਂਟ ਸਕੂਲ ਵਿੱਚ ਪੜ੍ਹਾਉਂਦੀ ਰਹੀ ਹੈ ਤੇ ਇਸ ਦੇ ਨਾਲ ਹੀ ਪਪਲਪ੍ਰੀਤ ਦੇ ਪਰਿਵਾਰ ਵਿੱਚ ਉਸਦੀ ਪਤਨੀ ਤੇ 10 ਸਾਲ ਦਾ ਲੜਕਾ ਹੈ।