– ਜਥੇਬੰਦੀਆਂ ਨੇ ਅਗੇਤੇ ਲਾਏ ਝੋਨੇ ਦੀ ਕਰ ਰਹੀਆਂ ਹਨ ਲਗਾਤਾਰ ਰਾਖੀ
ਮਾਨਸਾ, 14 ਜੂਨ (ਵਿਸ਼ਵ ਵਾਰਤਾ)- ਬੇਸ਼ੱਕ ਖੇਤੀ ਵਿਭਾਗ ਵੱਲੋਂ ਕਿਸਾਨਾਂ *ਤੇ ਸਰਕਾਰੀ ਰੋਕਾਂ ਦੇ ਬਾਵਜੂਦ ਝੋਨਾ ਲਾਉਣ ਦੀ ਸਖਤਾਈ ਕੀਤੀ ਜਾ ਰਹੀ ਹੈ, ਪਰ ਕਿਸਾਨ ਬਿਨਾਂ ਕੋਈ ਪਰਵਾਹ ਕੀਤਿਆਂ ਜਥੇਬੰਦੀਆਂ ਦੇ ਆਸਰੇ ਲਗਾਤਾਰ ਖੇਤਾਂ ਵਿਚ ਝੋਨਾ ਲਾ ਰਹੇ ਹਨ। ਖੇਤੀ ਮਹਿਕਮੇ ਦੇ ਅਧਿਕਾਰੀ ਖੇਤਾਂ ਵਿਚ ਜਾਣ ਤੋਂ ਕੰਨੀ ਕਤਰਾਉਣ ਲੱਗੇ ਹਨ। ਕਿਸਾਨ ਜਥੇਬੰਦੀਆਂ ਦਾ ਵਧਿਆ ਉਤਸ਼ਾਹ ਵੇਖਕੇ ਪਿੰਡਾਂ ਵਿਚ ਕਿਸਾਨ ਬੜੇ ਹੌਸਲੇ ਨਾਲ ਪਨੀਰੀ ਨੂੰ ਖੇਤਾਂ ਵਿਚ ਗੱਡਣ ਲੱਗੇ ਹਨ। ਬਿਜਲੀ ਨਾ ਹੋਣ ਦੇ ਬਾਵਜੂਦ ਕਿਸਾਨ ਮੋਟਰਾਂ ਨੂੰ ਜਨਰੇਟਰਾਂ ਦੇ ਆਸਰੇ ਮਹਿੰਗੇ ਡੀਜ਼ਲ ਨਾਲ ਲਗਾਤਾਰ ਚਲਾ ਰਹੇ ਹਨ। ਪਿੰਡਾਂ ਵਿਚ ਪ੍ਰਵਾਸੀ ਮਜ਼ਦੂਰਾਂ ਸਮੇਤ ਪੰਜਾਬੀ ਲੇਬਰ ਝੋਨਾ ਲਾਉਣ ਲਈ ਰੁੱਝੀ ਹੋਈ ਹੈ। ਕੱਦੂ ਕਰਨ ਲਈ ਕਿਸਾਨ ਇਕ—ਦੂਜੇ ਦਾ ਸਹਾਰਾ ਬਣਨ ਲੱਗੇ ਹਨ ਅਤੇ ਭਾਈਚਾਰਕ ਸਾਂਝ ਵੱਜੋ ਇਕ—ਦੂਜੇ ਦੀਆਂ ਮੋਟਰਾਂ ਤੋਂ ਪਾਣੀ ਦਿੱਤਾ—ਲਿਆ ਜਾਣ ਲੱਗਾ ਹੈ।
ਦਿਲਚਸਪ ਗੱਲ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਪੰਜਾਬ ਕਿਸਾਨ ਯੂਨੀਅਨ ਸਮੇਤ ਕਈ ਹੋਰ ਧਿਰਾਂ ਵੱਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਲਵਾਈ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਜਥੇਬੰਦੀਆਂ ਦੇ ਆਗੂ ਖੇਤਾਂ ਵਿਚ ਝੋਨਾ ਲਾਉਣ ਵਾਲੇ ਕਿਸਾਨਾਂ ਦੀ ਹੌਸਲਾ ਅਫਜਾਈ ਲਈ ਲੱਗੇ ਹੋਏ ਹਨ ਅਤੇ ਖੇਤਾਂ ਦੀ ਪਹਿਰੇਦਾਰੀ ਲਗਾਤਾਰ ਕਾਇਮ ਹੈ।
ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਕੀਤੇ ਗਏ ਆਦੇਸ਼ਾਂ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਹੋਣ ਲੱਗਿਆ ਹੈ। ਭਾਵੇਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਵੱਲੋਂ ਕਿਸਾਨਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ ਹੈ, ਪਰ ਕਿਸਾਨ ਮਹਿਕਮੇ ਦੀ ਬਿਜਲੀ ਨੂੰ ਉਡੀਕ ਹੀ ਨਹੀਂ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਝੋਨੇ ਦੀ ਲਵਾਈ ਵੇਲੇ ਖੇਤਾਂ ਵਿਚ ਜਥੇਬੰਦੀਆਂ ਬਕਾਇਦਾ ਆਪਣੇ ਝੰਡਿਆਂ ਨਾਲ ਖੇਤਾਂ ਦੀ ਰਾਖੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਝੋਨਾ ਲਾਉਣ ਵਾਲੇ ਕਿਸਾਨਾਂ ਨੇ ਆਪਸੀ ਏਕਤਾ ਕਾਇਮ ਕਰਕੇ ਸਰਕਾਰ ਖਿਲਾਫ ਕੀਤੀ ਬਗਾਵਤ ਵਿਚ ਵੱਡੀ ਪੱਧਰ *ਤੇ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਕਾਰਨ ਹੁਣ ਜਾਪਦਾ ਹੈ ਕਿ ਜਥੇਬੰਦੀਆਂ ਛੇਤੀ ਹੀ ਸੰਘਰਸ਼ਾਂ ਜਰੀਏ ਕਿਸਾਨਾਂ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਾਇਕ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੇਸ਼ੱਕ 20 ਜੂਨ ਤੋਂ ਝੋਨਾ ਲਾਉਣ ਦਾ ਸੱਦਾ ਦਿੱਤਾ ਗਿਆ ਹੈ, ਪਰ ਕਿਸਾਨ ਉਸ ਸਮੇਂ ਤੱਕ ਵੱਡੀ ਪੱਧਰ *ਤੇ ਝੋਨੇ ਦਾ ਕਾਰਜ ਨਿਬੇੜ ਲੈਣਗੇ।
ਕਿਸਾਨ ਜਥੇਬੰਦੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਤੱਕ ਪਿੰਡ ਫਤਹਿਪੁਰ 10 ਏਕੜ, ਝੱਬਰ ਬੁਰਜ 5 ਏਕੜ, ਘਰਾਂਗਣਾ 10 ਏਕੜ, ਅਕਲੀਆ 40 ਏਕੜ, ਭੰਮੇ ਖੁਰਦ 10 ਏਕੜ, ਅਲੀਸ਼ੇਰ ਖੁਰਦ 10, ਅਲੀਸ਼ੇਰ ਕਲਾਂ 40 ਏਕੜ, ਖੜਕ ਸਿੰਘ ਵਾਲਾ 15 ਏਕਡ, ਕੋਟ ਧਰਮੂ 10 ਏਕੜ, ਭੁਪਾਲ 10, ਬੁਰਜ ਹਰੀ 200 ਏਕੜ, ਚਕੇਰੀਆਂ 30 ਏਕੜ, ਮਾਖਾ ਚਹਿਲਾਂ 200 ਏਕੜ, ਰੜ੍ਹ 20 ਏਕੜ, ਅਨੂਪਗੜ੍ਹ 100 ਏਕੜ, ਔਤਾਂਵਾਲੀ 10 ਏਕੜ, ਭੈਣੀਬਾਘਾ 100 ਏਕੜ, ਸਾਹਨਿਆਂ ਵਾਲੀ 3 ਏਕੜ, ਤਾਮਕੋਟ 80, ਖੋਖਰ ਕਲਾਂ 35 ਏਕੜ, ਠੂਠਿਆਂਵਾਲੀ 50, ਲੱਲੂਆਣਾ 60, ਭਾਈ ਦੇਸਾ 58, ਹੀਰੇਵਾਲ 10, ਜਟਾਣਾ 25 ਏਕੜ, ਕੁਸਲਾ 600 ਏਕੜ, ਆਦਮਕੇ 10, ਕੋਟੜਾ 22, ਫੱਤਾ ਮਾਲੋਕਾ 200, ਝੰਡੂਕੇ 15 ਏਕੜ ਝੋਨਾ ਲੱਗ ਗਿਆ ਹੈ।
ਫੋਟੋ ਨੰਬਰ: 09
ਫੋਟੋ ਕੈਪਸ਼ਨ: ਪਿੰਡ ਭੈਣੀਬਾਘਾ ਵਿਚ ਝੋਨਾ ਲਾ ਰਹੇ ਕਿਸਾਨਾਂ ਦੀ ਰਾਖੀ ਲਈ ਖੜ੍ਹਾ ਜਥੇਬੰਦੀ ਦਾ ਇਕ ਆਗੂ ਰਾਮ ਸਿੰਘ। ਫੋਟੋ: ਮਾਨ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...