ਅੰਡਰ-19 ਵਨਡੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ
ਭਾਰਤ ਅਤੇ ਦੱਖਣੀ ਅਫਰੀਕਾ ਹੋਣਗੇ ਆਹਮੋ-ਸਾਹਮਣੇ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,6ਫਰਵਰੀ(ਵਿਸ਼ਵ ਵਾਰਤਾ)- ਅੰਡਰ-19 ਵਨਡੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਅਤੇ ਮੇਜ਼ਬਾਨ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਵਿਲੋਮੂਰ ਪਾਰਕ ਸਟੇਡੀਅਮ, ਬੇਨੋਨੀ ਵਿੱਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ।ਇਹ ਅੰਡਰ-19 ਵਨਡੇ ਵਿਸ਼ਵ ਕੱਪ ਦਾ 15ਵਾਂ ਐਡੀਸ਼ਨ ਹੈ, ਜੋ ਦੱਖਣੀ ਅਫਰੀਕਾ ਵਿੱਚ ਖੇਡਿਆ ਜਾ ਰਿਹਾ ਹੈ। ਦੂਜਾ ਸੈਮੀਫਾਈਨਲ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ 8 ਫਰਵਰੀ ਨੂੰ ਖੇਡਿਆ ਜਾਵੇਗਾ। ਭਾਰਤ ਇਸ ਸਾਲ ਵੀ ਵਿਸ਼ਵ ਕੱਪ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਹੈ। ਟੀਮ ਇੰਡੀਆ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ, ਟੀਮ ਨੇ ਪੰਜ ਅੰਡਰ-19 ਵਿਸ਼ਵ ਕੱਪ ਜਿੱਤੇ ਹਨ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਭਾਰਤ: ਉਦੈ ਸਹਾਰਨ (ਕਪਤਾਨ), ਆਦਰਸ਼ ਸਿੰਘ, ਅਰਸ਼ਿਨ ਕੁਲਕਰਨੀ, ਮੁਸ਼ੀਰ ਖਾਨ, ਪ੍ਰਿਯਾਂਸ਼ੂ ਮੋਲੀਆ, ਸਚਿਨ ਧਾਸ, ਅਰਾਵਲੀ ਅਵਨੀਸ਼ (ਵਿਕਟਕੀਪਰ), ਮੁਰੂਗਨ ਅਭਿਸ਼ੇਕ, ਨਮਨ ਤਿਵਾਰੀ, ਰਾਜ ਲਿੰਬਾਨੀ ਅਤੇ ਸੌਮਿਆ ਪਾਂਡੇ।
ਦੱਖਣੀ ਅਫ਼ਰੀਕਾ: ਜੁਆਨ ਜੇਮਜ਼ (ਕਪਤਾਨ), ਲੁਆਨ-ਡ੍ਰੇ ਪ੍ਰੀਟੋਰੀਅਸ (ਵਿਕਟਕੀਪਰ), ਸਟੀਵ ਸਟਾਕ, ਡੇਵਿਡ ਟੇਗਰ, ਰਿਚਰਡ ਸੇਲੇਟਸਵੇਨ, ਡੇਵਨ ਮਰੇਸ, ਰੋਮਾਸ਼ਿਨ ਪਿੱਲੇ, ਰਿਲੇ ਨੌਰਟਨ, ਟ੍ਰਿਸਟਨ ਲੁਅਸ, ਨਕੋਬਾਨੀ ਮੋਕੋਏਨਾ, ਕੋਓਨ ਮਾਫਾਕਾ।