🏏ਅੰਡਰ-19 ਮਹਿਲਾ ਵਿਸ਼ਵ ਕੱਪ ਸੈਮੀਫਾਈਨਲ🏏 ਅੱਜ
ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ
ਚੰਜੀਗੜ੍ਹ,27ਜਨਵਰੀ(ਵਿਸ਼ਵ ਵਾਰਤਾ)- ਆਈਸੀਸੀ ਅੰਡਰ-19 ਮਹਿਲਾ ਵਿਸ਼ਵ ਕੱਪ ਵਿੱਚ ਸੁਪਰ-6 ਪੜਾਅ ਦੇ ਮੈਚ ਖ਼ਤਮ ਹੋ ਗਏ ਹਨ। ਗਰੁੱਪ-1 ਵਿੱਚੋਂ ਭਾਰਤ, ਆਸਟਰੇਲੀਆ ਅਤੇ ਗਰੁੱਪ-2 ਵਿੱਚੋਂ ਇੰਗਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੇ ਕੁਆਲੀਫਾਈ ਕੀਤਾ ਹੈ।
ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੈਚ ਅੱਜ ਪੋਚੈਸਟਰੂਮ ਵਿੱਚ ਖੇਡੇ ਜਾਣਗੇ। ਭਾਰਤੀ ਟੀਮ ਦੁਪਹਿਰ 1:30 ਵਜੇ ਨਿਊਜ਼ੀਲੈਂਡ ਨਾਲ ਭਿੜੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਟੀਮ ਸ਼ਾਮ 5:15 ਵਜੇ ਇੰਗਲੈਂਡ ਨਾਲ ਦੂਜਾ ਸੈਮੀਫਾਈਨਲ ਖੇਡੇਗੀ।
ਦੱਸ ਦਈਏ ਕਿ ਟੂਰਨਾਮੈਂਟ ਦਾ ਫਾਈਨਲ ਮੈਚ 29 ਜਨਵਰੀ ਨੂੰ ਸ਼ਾਮ 5:15 ਵਜੇ ਪੋਚੈਸਟਰੂਮ ਵਿੱਚ ਹੀ ਖੇਡਿਆ ਜਾਵੇਗਾ।























