ਚੰਡੀਗੜ, ਦਸੰਬਰ 29:ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕਿਹਾ ਕਿ ਕਿੰਨੀ ਨਿੰਦਣਯੋਗ ਗੱਲ ਹੈ ਕਿ ਸੂਬੇ ਅੰਦਰ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਕਾਰਨ ਕਾਰੋਬਾਰੀ ਆਪਣੀ ਜਾਨ ਅਤੇ ਮਾਲ ਦੀ ਰਾਖੀ ਲਈ ਪੰਜਾਬ ਛੱਡ ਕੇ ਜਾ ਰਹੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਫਰੀਦਕੋਟ ਵਿਚ ਜੈਤੋਂ ਦੇ ਇੱਕ ਪਰਿਵਾਰ ਵੱਲੋਂ ਕੀਤੇ ਗਏ ਪਰਵਾਸ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਾਲ ਜੁਲਾਈ ਵਿਚ ਗੈਂਗਸਟਰਾਂ ਵੱਲੋਂ ਕਤਲ ਕੀਤੇ ਚੌਲਾਂ ਦੀ ਮਿਲ ਦੇ ਮਾਲਕ ਰਵਿੰਦਰ ਕੋਛੜ ਦਾ ਸਮੁੱਚਾ ਪਰਿਵਾਰ ਆਪਣੀ ਸਾਰੀ ਸੰਪਤੀ ਵੇਚ ਕੇ ਵਿਦੇਸ਼ ਚਲਾ ਗਿਆ ਹੈ। ਉਹਨਾਂ ਕਿਹਾ ਕਿ ਕਾਰੋਬਾਰੀ ਪਰਿਵਾਰ ਨੂੰ ਪੰਜਾਬ ਵਿਚ ਆਪਣੀ ਸੁਰੱਿਖਆ ਲਈ ਖ਼ਤਰਾ ਮਹਿਸੂਸ ਕਰਦੇ ਹੋਏ ਇਸ ਲਈ ਆਪਣਾ ਘਰ-ਬਾਰ ਅਤੇ ਚੁੱਲ•ਾ ਛੱਡਣਾ ਪੈ ਗਿਆ, ਕਿਉਂਕਿ ਸੂਬੇ ਦੀ ਪੁਲਿਸ ਦੋਸ਼ੀ ਗੈਂਗਸਟਰਾਂ ਨੂੰ ਫੜ ਨਹੀਂ ਪਾਈ।
ਇਹ ਟਿੱਪਣੀ ਕਰਦਿਆਂ ਕਿ ਉਹਨਾਂ ਲੋਕਾਂ, ਖਾਸ ਕਰਕੇ ਵਪਾਰੀਆਂ ਦੇ ਮਨਾਂ ਅੰਦਰ ਡਰ ਘਰ ਕਰ ਗਿਆ ਹੈ, ਜਿਹਨਾਂ ਨੂੰ ਗੈਂਗਸਟਰਾਂ ਵੱਲੋਂ ਰਵਿੰਦਰ ਕੋਛੜ ਵਾਂਗ ਧਮਕਾ ਕੇ ਪੈਸੇ ਵਸੂਲੇ ਜਾ ਰਹੇ ਹਨ, ਅਕਾਲੀ ਆਗੂ ਨੇ ਕਿਹਾ ਕਿ ਇਹ ਸਭ ਕਾਂਗਰਸ ਸਰਕਾਰ ਦੁਆਰਾ ਗੁੰਡੇ ਬਦਮਾਸ਼ਾਂ ਨੂੰ ਦਿੱਤੀ ਹੱਲਾਸ਼ੇਰੀ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਸੱਤਾ ਸੰਭਾਲਦੇ ਹੀ ਕਾਂਗਰਸ ਸਰਕਾਰ ਨੇ ਆਪਣੇ ਵਰਕਰਾਂ ਨੂੰ ਅਕਾਲੀਆਂ ਨੂੰ ਨਿਸ਼ਾਨਾ ਬਣਾਉਣ ਦੀ ਖੁੱਲ•ੀ ਛੋਟ ਦੇ ਦਿੱਤੀ, ਜਿਸ ਕਰਕੇ ਬਹੁਤ ਸਾਰੇ ਅਕਾਲੀ ਵਰਕਰ ਮਾਰੇ ਗਏ ਅਤੇ ਕਈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਨਾਲ ਗੈਂਗਸਟਰਾਂ ਦੇ ਹੌਂਸਲੇ ਖੁੱਲ• ਗਏ ਅਤੇ ਲੁੱਟਾਂ-ਖੋਹਾਂ, ਡਕੈਤੀਆਂ ਅਤੇ ਗੈਂਗਵਾਰ ਦੀਆਂ ਘਟਨਾਵਾਂ ਵਿਚ ਵਾਧਾ ਹੋ ਗਿਆ। ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗੈਂਗਸਟਰ ਰਾਜਾ ਭਈਆ ਵੱਲੋਂ ਫਰੀਦਕੋਟ ਵਿਚ ਚੱਕਰ ਮਾਰਨ ਮਗਰੋਂ ਸਥਿਤੀ ਹੋਰ ਵੀ ਮਾੜੀ ਹੋ ਗਈ। ਰਾਜਾ ਭਈਆ ਦੀ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਨਾ ਸਿਰਫ ਮੇਜ਼ਬਾਨੀ ਕੀਤੀ ਅਤੇ ਆਪਣੇ ਇਸ ਕਾਰਨਾਮੇ ਦੀ ਫੇਸਬੁੱਕ ਉੱਤੇ ਵੀ ਵਡਿਆਈ ਕੀਤੀ ਸੀ। ਅਕਾਲੀ ਦਲ ਨੇ ਮੰਗ ਕੀਤੀ ਸੀ ਕਿ ਰਾਜਾ ਭਈਆ ਦੀ ਫਰੀਦਕੋਟ ਫੇਰੀ ਦੀ ਜਾਂਚ ਕੀਤੀ ਜਾਵੇ ਕਿ ਉਸ ਕਿਹੜੇ ਕਿਹੜੇ ਵਿਅਕਤੀਆਂ ਨੂੰ ਮਿਲਿਆ ਸੀ, ਪਰ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿਚ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਸਰਦਾਰ ਰੋਮਣਾ ਨੇ ਕਿਹਾ ਕਿ ਸਰਕਾਰ ਦੇ ਅਜਿਹੇ ਵਤੀਰੇ ਕਰਕੇ ਜੈਤੋ ਅਤੇ ਪੰਜਾਬ ਦੇ ਦੂਜੇ ਹਿੱਸਿਆਂ ਵਿਚ ਲੁੱਟਾਂ-ਖੋਹਾਂ ਅਤੇ ਡਕੈਤੀਆਂ ਦੀ ਘਟਨਾਵਾਂ ਵਿਚ ਹੋਰ ਵਾਧਾ ਹੋ ਗਿਆ। ਉਹਨਾਂ ਕਿਹਾ ਕਿ ਪਿਛਲੇ ਹਫ਼ਤੇ ਹੀ ਜੈਤੋਂ ਵਿਚ ਤਿੰਨ ਲੁੱਟਾਂ-ਖੋਹਾਂ ਹੋਈਆਂ ਸਨ, ਜਿਹਨਾਂ ਵਿਚੋਂ ਇੱਕ ਡਕੈਤੀ ਹਥਿਆਰਬੰਦ ਗਿਰੋਹ ਨੇ ਕੀਤੀ ਸੀ। ਅਕਾਲੀ ਆਗੂ ਨੇ ਕੋਛੜ ਨੂੰ ਮਾਰਨ ਵਾਲੇ ਦੋਵੇਂ ਗੈਂਗਸਟਰਾਂ ਦੇ ਨਾਲ ਨਾਲ ਪੰਜਾਬ ਵਿਚ ਗੈਂਗਸਟਰਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਸਾਰੇ ਸਿਆਸਤਦਾਨਾਂ ਖ਼ਿਲਾਫ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ।