ਚੰਡੀਗੜ੍ਹ, 31 ਜੁਲਾਈ – ਆਮ ਆਦਮੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ 2 ਅਗਸਤ ਨੂੰ ਬਠਿੰਡਾ ਵਿਚ ਰੱਖੀ ਗਈ ਆਮ ਆਦਮੀ ਪਾਰਟੀ ਦੀ ਰੈਲੀ ਬਾਰੇ ਬੋਲਦਿਆਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਇਸ ਰੈਲੀ ਵਿਚ ਪਾਰਟੀ ਵਿਰੋਧੀ ਕੋਈ ਵੀ ਗੱਲ ਨਹੀਂ ਕੀਤੀ ਜਾਵੇਗੀ ਬਲਕਿ ਪਾਰਟੀ ਦੇ ਵਲੰਟੀਅਰਾਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਇਹ ਰੈਲੀ ਰੱਖੀ ਗਈ ਹੈ।
ਕੰਵਰ ਸੰਧੂ ਨੇ ਕਿਹਾ ਕਿ ਹਰ ਵਾਰੀ ਦਿੱਲੀ ਤੋਂ ਪਾਰਟੀ ਦੀ ਪੰਜਾਬ ਇਕਾਈ ਉਤੇ ਆਪਣੀ ਮਰਜੀ ਨਾਲ ਜੋ ਫੈਸਲੇ ਥੋਪੇ ਜਾ ਰਹੇ ਹਨ ਇਹ ਰੈਲੀ ਉਨਾਂ ਫੈਸਲਿਆਂ ਦੇ ਖਿਲਾਫ ਹੈ ਨਾ ਕਿ ਪਾਰਟੀ ਦੇ ਖਿਲਾਫ।
ਉਹਨਾਂ ਕਿਹਾ ਕਿ ਅਸੀਂ ਕੋਈ ਰਬੜ ਦੀ ਸਟੈਂਪ ਨਹੀਂ ਹਾਂ ਜੋ ਦਿੱਲੀ ਦਰਬਾਰ ਤੋਂ ਆਦੇਸ਼ ਹੋਇਆ ਉਹੀ ਮੰਨ ਲਿਆ ਜਾਵੇ। ਉਹਨਾਂ ਕਿਹਾ ਕਿ ਅਸੀਂ ਪਾਰਟੀ ਦੀ ਪੰਜਾਬ ਇਕਾਈ ਲਈ ਖੁਦਮੁਖਤਿਆਰੀ ਚਾਹੁੰਦੇ ਹਾ।