ਅਰਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ, ਝਟਕਾਏ 2 ਵਿਕਟ
ਚੰਡੀਗੜ੍ਹ,6ਜੂਨ(ਵਿਸ਼ਵ ਵਾਰਤਾ)- ਨਿਊਯਾਰਕ ਦੇ ਨਸਾਉ ਇੰਟਰਨੈਸ਼ਨਲ ਸਟੇਡੀਅਮ ‘ਚ ਭਾਰਤ ਅਤੇ ਆਇਰਲੈਂਡ ਦਰਮਿਆਨ ਖੇਡੇ ਜਾ ਰਹੇ T 20 ਮੈਚ ਵਿਚ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 2 ਵਿਕਟ ਹਾਸਲ ਕਰ ਲਏ ਹਨ। ਆਇਰਲੈਂਡ ਦੀ ਪਾਰੀ ਦੇ ਤੀਸਰੇ ਹੀ ਓਵਰ ‘ਚ ਉਨ੍ਹਾਂ ਕਪਤਾਨ ਪਾਲ ਸਟਰਲਿੰਗ ਨੂੰ ਰਿਸ਼ਬ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਪੌਲ ਨੇ ਲੈੱਗ ਸਟੰਪ ‘ਤੇ ਲੈਂਥ ਗੇਂਦ ਨੂੰ ਸਲੋਗ ਕਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਬੱਲੇ ਦੇ ਕਿਨਾਰੇ ਨੂੰ ਲੈ ਕੇ ਹਵਾ ਵਿਚ ਚਲੀ ਗਈ। ਵਿਕਟ ਦੇ ਪਿੱਛੇ ਬੈਠੇ ਪੰਤ ਨੇ ਇਹ ਕੈਚ ਆਸਾਨੀ ਨਾਲ ਫੜ ਲਿਆ। ਅਰਸ਼ਦੀਪ ਸਿੰਘ ਦੀ ਸਵਿੰਗ ਅੱਗੇ ਆਇਰਲੈਂਡ ਦੇ ਸਲਾਮੀ ਬੱਲੇਬਾਜ਼ਾਂ ਨੇ ਆਤਮ ਸਮਰਪਣ ਕਰ ਦਿੱਤਾ। ਪੰਜਾਬੀ ਪੁਤਰ ਨੇ ਇੱਕੋ ਓਵਰ ‘ਚ 2 ਵਿਕਟਾਂ ਲੈ ਕੇ ਆਇਰਲੈਂਡ ਨੂੰ ਬੈਕਫੁੱਟ ‘ਤੇ ਪਾ ਦਿੱਤਾ।























