ਚੰਡੀਗੜ, 19 ਮਈ (ਵਿਸ਼ਵ ਵਾਰਤਾ)- ਚੰਡੀਗੜ੍ਹ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਪੀਸੀਐਸ ਅਧਿਕਾਰੀ ਅਨਿਲ ਗਰਗ ਨੂੰ ਨਗਰ ਨਿਗਮ ਚੰਡੀਗੜ ਦੇ ਸਕੱਤਰ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਐਸਡੀਐਮ ਈਸਟ ਆਈਏਐਸ ਅਧਿਕਾਰੀ ਅਰਜਨ ਸ਼ਰਮਾ ਨੂੰ ਐਸਡੀਐਮ ਸਾਉਥ ਤਬਦੀਲ ਕੀਤਾ ਗਿਆ ਹੈ। ਇਹ ਦੋਵੇਂ ਨਿਯੁਕਤੀਆਂ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਆਈਏਐਸ ਅਧਿਕਾਰੀ ਡਾ. ਸੌਰਭ ਮਿਸ਼ਰਾ ਦੇ ਆਗਾਮੀ 21 ਮਈ ਤੋਂ 29 ਜੂਨ ਤਕ ਲਾਲ ਬਹਾਦਰ ਸ਼ਾਸਤਰੀ ਆਈਏਐਸ ਟ੍ਰੇਨਿੰਗ ਇੰਸਟੀਚਿਉਟ ਮਸੂਰੀ ਵਿਚ ਵਿਸ਼ੇਸ਼ ਟ੍ਰੇਨਿੰਗ ਤੇ ਭੇਜੇ ਜਾਣ ਦੇ ਚਲਦੇ ਕੀਤੀ ਗਈ ਹੈ।