ਅਮਰੀਕਾ ਵਿੱਚ ਸ਼ੁਰੂ ਹੋਇਆ ਟੀ-20 ਵਿਸ਼ਵ ਕੱਪ 2024
ਓਪਨਿੰਗ ਮੈਚ ਕੈਨੇਡਾ ਅਤੇ ਅਮਰੀਕਾ ਵਿਚਾਲੇ ਜਾਰੀ
ਚੰਡੀਗੜ੍ਹ, 2ਜੂਨ (ਵਿਸ਼ਵ ਵਾਰਤਾ)-ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ 2024 ਦਾ ਆਗਾਜ਼ ਅੱਜ ਹੋ ਚੁੱਕਿਆ ਹੈ। ਜਿਸ ਲਈ ਟੀਮਾਂ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਵਿੱਚ ਆਗਾਮੀ ਮਾਰਕੀ ਟੂਰਨਾਮੈਂਟ ਲਈ ਅਭਿਆਸ ਕਰ ਰਹੀਆਂ ਹਨ। ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ ਪਹਿਲਾਂ ਕਰ ਦਿੱਤਾ ਗਿਆ ਹੈ। 2024 ਦਾ ਟੀ-20 ਵਿਸ਼ਵ ਕੱਪ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ 2 ਤੋਂ 29 ਜੂਨ ਤੱਕ ਖੇਡਿਆ ਜਾਵੇਗਾ।
ਟੂਰਨਾਮੈਂਟ ਦਾ ਉਦਘਾਟਨੀ ਮੈਚ ਕੈਨੇਡਾ ਅਤੇ ਘਰੇਲੂ ਟੀਮ ਅਮਰੀਕਾ ਵਿਚਾਲੇ ਡਾਲਾਸ ਵਿੱਚ ਜਾਰੀ ਹੈ। ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਮੈਚ ਵਿੱਚ ਅਮਰੀਕਾ ਦੇ ਕਪਤਾਨ ਮੋਨਾਂਕ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕੈਨੇਡਾ ਨੂੰ ਪਹਿਲਾ ਝਟਕਾ ਛੇਵੇਂ ਓਵਰ ਵਿੱਚ ਲੱਗਾ, ਹਰਮੀਤ ਸਿੰਘ ਨੇ ਨਿਤੀਸ਼ ਕੁਮਾਰ ਦੇ ਹੱਥੋਂ ਕੈਚ ਕਰਵਾ ਦਿੱਤਾ। ਕੈਨੇਡਾ ਨੇ 10 ਓਵਰਾਂ ’ਚ ਬਾਅਦ 2 ਵਿਕਟਾਂ ਦੇ ਨੁਕਸਾਨ ‘ਤੇ 85 ਦੌੜਾਂ ਬਣਾ ਲਈਆਂ ਹਨ।