ਅਮਰੀਕਨ ਸਿੱਖ ਗਾਇਕਾ ਗੁਰੁਜਸ ਕੌਰ ਖਾਲਸਾ ਅਤੇ ਉਸਦੇ ਬੈਂਡ ਵ੍ਹਾਈਟ ਸਨ ਨੇ ਆਪਣੀ ਐਲਬਮ ‘ਮਿਸਟਿਕ ਮਿਰਰ’ ਲਈ ਜਿੱਤਿਆ ਗ੍ਰੈਮੀ ਐਵਾਰਡ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਵਧਾਈ
ਚੰਡੀਗੜ੍ਹ, 7ਫਰਵਰੀ(ਵਿਸ਼ਵ ਵਾਰਤਾ)-ਸਿੱਖ ਅਮਰੀਕਨ ਗਾਇਕਾ ਗੁਰੁਜਸ ਕੌਰ ਖਾਲਸਾ ਅਤੇ ਉਸਦੇ ਬੈਂਡ ਵ੍ਹਾਈਟ ਸਨ ਦੀ ਐਲਬਮ ‘ਮਿਸਟਿਕ ਮਿਰਰ’ ਨੇ ਸਰਬੋਤਮ ਨਿਊ ਏਜ ਐਲਬਮ 2023 ਲਈ ਗ੍ਰੈਮੀ ਐਵਾਰਡ ਜਿੱਤਿਆ ਹੈ। ਇਸ ਐਲਬਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਹਨ।
ਗੁਰੁਜਸ ਕੌਰ ਖਾਲਸਾ ਅਤੇ ਉਸਦੇ ਬੈਂਡ ਵ੍ਹਾਈਟ ਸਨ ਦੇ ਗ੍ਰੈਮੀ ਐਵਾਰਡ ਜਿੱਤਣ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਟਵੀਟ ‘ਚ ਲਿਖਿਆ “ਸਾਰਿਆਂ ਲਈ ਮਾਣ ਵਾਲਾ ਪਲ! ਲਾਸ ਏਂਜਲਸ ਅਧਾਰਤ ਬੈਂਡ ਵ੍ਹਾਈਟ ਸਨ ਨੂੰ ਉਹਨਾਂ ਦੀ ਐਲਬਮ ‘ਮਿਸਟਿਕ ਮਿਰਰ’ ਲਈ ਗ੍ਰੈਮੀ ਜਿੱਤਣ ਲਈ ਵਧਾਈਆਂ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸ਼ਬਦ ਸ਼ਾਮਲ ਹਨ। ਉਹ ਗੁਰੂ ਸਾਹਿਬ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਪ੍ਰਚਾਰਨ ਲਈ ਪ੍ਰਸ਼ੰਸਾ ਦੇ ਹੱਕਦਾਰ ਹਨ।”
A proud moment for all!
Congratulations to Los Angeles based band White Sun for winning a Grammy for their album 'Mystic Mirror' which included three shabads from Sri Guru Granth Sahib Ji. They deserve all the praise for propagating Guru Sahib's message across the world. pic.twitter.com/YPJjupJTgT
— Capt.Amarinder Singh (@capt_amarinder) February 7, 2023