ਅਮਨਜੋਤ ਕੌਰ ਰਾਮੂਵਾਲੀਆ ਨੇ ਫੜਿਆ ਭਾਜਪਾ ਦਾ ਪੱਲਾ
ਭਾਜਪਾ ਦੇ ਕਈ ਵੱਡੇ ਆਗੂਆਂ ਦੀ ਹਾਜ਼ਰੀ ਵਿੱਚ ਕੀਤੀ ਪਾਰਟੀ ਜੁਆਇਨ

ਚੰਡੀਗੜ੍ਹ,2 ਅਗਸਤ(ਵਿਸ਼ਵ ਵਾਰਤਾ) ਸਮਾਜਵਾਦੀ ਪਾਰਟੀ ਦੇ ਐਮਐਲਸੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਜੇਲ੍ਹ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਨੇ ਭਾਜਪਾ ਦੇ ਦਿੱਲੀ ਸਥਿਤ ਮੁੱਖ ਦਫਤਰ ਵਿਖੇ ਸ੍ਰੀ ਗਜੇਂਦਰ ਸ਼ੇਖਾਵਤ ਕੇਂਦਰੀ ਮੰਤਰੀ ਭਾਰਤ ਸਰਕਾਰ , ਦੁਸ਼ਿਅੰਤ ਗੌਤਮ ਮੈਂਬਰ ਪਾਰਲੀਮੈਂਟ ਅਤੇ ਪ੍ਰਭਾਰੀ ਪੰਜਾਬ ਭਾਜਪਾ ਤਰੁਣ ਚੁੱਘ ਅਤੇ ਭਾਜਪਾ ਚੰਡੀਗੜ੍ਹ ਸਟੇਟ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ।
ਦੱਸ ਦਈਏ ਕਿ ਉਹਨਾਂ ਨੂੰ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਜਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਵੀ ਲਗਾਇਆ ਗਿਆ ਸੀ।






















