ਸ਼ੁਰੂਆਤ ਮਾਈ ਭਾਗੋ ਕਾਲਜ ਰੱਲਾ ਤੋਂ ਕੀਤੀ
ਮਾਨਸਾ, 20 ਅਪਰੈਲ (ਵਿਸ਼ਵ ਵਾਰਤਾ)- ਐਨ.ਜੀ.ਓ. ਹੈਲਪਿੰਗ ਹੈਪਲੈਸ* ਵੱਲੋਂ ਧੋਖੇਬਾਜ ਏਜੰਟਾਂ ਦੇ ਧੱਕੇ ਚੜ੍ਹਕੇ ਵਿਦੇਸ਼ਾਂ ਵਿੱਚ ਰੁਲ ਰਹੀਆਂ ਧੀਆਂ ਨੂੰ ਬਚਾਉਣ ਅਤੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਸੰਬੰਧੀ ਜਾਗਰੂਕ ਕਰਨ ਲਈ ਚਲਾਈ ਗਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਅੱਜ ਮਾਈ ਭਾਗੋ ਗਰੁੱਪ ਆਫ ਇੰਸਟੀਚਿਊਟਸ (ਲੜਕੀਆਂ) ਰੱਲਾ ਤੋਂ ਕੀਤੀ ਗਈ।
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਪੁੱਤਰੀ ਅਤੇ ਐਨ.ਜੀ.ਓ. ਹੈਲਪਿੰਗ ਹੈਪਲੈਸ* ਦੀ ਸੰਚਾਲਕਾ ਅਮਨਜੀਤ ਕੌਰ ਰਾਮੂਵਾਲੀਆ ਨੇ ਮੁਹਿੰਮ ਦੀ ਸ਼ੁਰੂਆਤ ਮੌਕੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਅਮਰੀਕਾ, ਆਸਟਰੇਲੀਆ, ਕੈਨੇਡਾ, ਦੁਬਈ ਸਮੇਤ ਹੋਰ ਯੂਰਪੀਅਨ ਅਤੇ ਅਰਬ ਦੇਸ਼ਾਂ ਵਿੱਚ ਜਾਣ ਲਈ ਉਤਾਵਲਾ ਹੋਕੇ ਟਰੈਵਲ ਏਜੰਟਾਂ ਦੇ ਦਫਤਰਾਂ ਦੇ ਗੇੜੇ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦੀ ਲੱਗੀ ਇਸ ਹੋੜ ਵਿੱਚ ਬਗੈਰ ਕੁੱਝ ਦੇਖੇ—ਪਰਖੇ ਨੌਜਵਾਨ ਇਹਨਾਂ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹਕੇ ਵਿਦੇਸ਼ਾਂ ਵਿੱਚ ਫਸੇ ਹੋਏ ਨਰਕ ਭੋਗਣ ਲਈ ਮਜ਼ਬੂਰ ਹਨ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਧੋਖੇਬਾਜ ਏਜੰਟ ਭਾਰਤ ਵਿੱਚੋਂ ਲੜਕੀਆਂ ਨੂੰ ਲਿਜਾਕੇ ਅਰਬ ਦੇਸ਼ਾਂ ਦੇ ਸ਼ੇਖਾਂ ਕੋਲ ਵੇਚ ਦਿੰਦੇ ਹਨ ਅਤੇ ਇਹ ਏਜੰਟ ਇੱਕ ਪਾਸੇ ਇਹਨਾਂ ਲੜਕੀਆਂ ਦੇ ਪਰਿਵਾਰਾਂ ਤੋਂ ਵਿਦੇਸ਼ ਭੇਜਣ ਦੇ ਨਾਂ *ਤੇ ਮੋਟੀ ਰਕਮ ਬਟੋਰ ਲੈਂਦੇ ਹਨ, ਉੱਥੇ ਦੂਜੇ ਪਾਸੇ ਅਰਬ ਦੇ ਸ਼ੇਖਾਂ ਤੋਂ ਵੀ ਲੜਕੀਆਂ ਦੀ ਕੀਮਤ ਵਸੂਲ ਕਰਦੇ ਹਨ, ਜਿਸ ਕਾਰਨ ਅਰਬ ਦੇਸ਼ਾਂ ਵਿੱਚ ਫਸੀਆਂ ਇਹ ਲੜਕੀਆਂ ਨਰਕ ਭਰੀ ਜੂਨ ਬਤੀਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੈਲਪਿੰਗ ਹੈਪਲੈਸ* ਸੰਸਥਾ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿੱਚ ਫਸੀਆਂ ਕੁੜੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣਾ ਅਤੇ ਵਿਦੇਸ਼ ਜਾਣ ਦੇ ਚਾਹਵਾਨਾਂ ਦਾ ਮਾਰਗ ਦਰਸ਼ਨ ਕਰਨਾ ਹੈ ਤਾਂ ਕਿ ਕੋਈ ਵੀ ਨੌਜਵਾਨ ਧੋਖੇਬਾਜ ਏਜੰਟਾਂ ਦੇ ਚੁੰਗਲ ਵਿੱਚ ਨਾ ਫਸੇ। ਬੀਬੀ ਰਾਮੂਵਾਲੀਆ ਨੇ ਕਿਹਾ ਕਿ ਉਹਨਾਂ ਵੱਲੋਂ ਵਿਦੇਸ਼ ਵਿੱਚ ਫਸੀਆਂ ਕਈ ਲੜਕੀਆਂ ਨੂੰ, ਉੱਥੋਂ ਵਾਪਸ ਲਿਆਕੇ ਸੁਰੱਖਿਅਤ ਮਾਪਿਆਂ ਕੋਲ ਪਹੁੰਚਾਇਆ ਗਿਆ ਹੈ ਅਤੇ ਕਈ ਭੋਲੇ—ਭਾਲੇ ਲੋਕਾਂ ਦੇ ਪੈਸੇ ਅਜਿਹੇ ਧੋਖੇਬਾਜ ਏਜੰਟਾਂ ਤੋਂ ਵਾਪਸ ਕਰਵਾਏ ਹਨ। ਉਨ੍ਹਾਂ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਧੋਖੇਬਾਜ ਏਜੰਟਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਹਨ ਤਾਂ ਕਾਨੂੰਨੀ ਢੰਗ ਨਾਲ ਸਹੀ ਪ੍ਰਕਿਰਿਆ ਅਪਣਾਈ ਜਾਵੇ ਤਾਂ ਕਿ ਵਿਦੇਸ਼ ਵਿੱਚ ਉਹਨਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਵਿਦਿਆਰਥਣਾਂ ਨੂੰ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਬਣਾਈ ਗਈ ਇਕ ਡਾਕੂਮੈਂਟਰੀ ਵੀ ਦਿਖਾਈ।
ਸੰਸਥਾ ਦੇ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਵਿਰਕ ਅਤੇ ਐਮ.ਡੀ. ਕੁਲਦੀਪ ਸਿੰਘ ਖਿਆਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਪੂਰੀ ਜਾਂਚ ਪੜ੍ਹਤਾਲ ਕਰਕੇ ਸਹੀ ਤਰਕੇ ਨਾਲ ਹੀ ਵਿਦੇਸ਼ ਜਾਣ।
ਇਸ ਮੌਕੇ ਸਮਾਜਸੇਵੀ ਦੀਪਇੰਦਰ ਸਿੰਘ ਅਕਲੀਆ, ਵਾਈਸ ਪ੍ਰਿੰਸੀਪਲ ਪ੍ਰੋ. ਰਾਜਦੀਪ ਕੌਰ, ਪ੍ਰੋ. ਗੁਰਵਿੰਦਰ ਸਿੰਘ, ਪੋ੍ਰ. ਕਰੁਣ ਜਿੰਦਲ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 09
ਫੋਟੋ ਕੈਪਸ਼ਨ: ਅਮਨਜੀਤ ਕੌਰ ਰਾਮੂਵਾਲੀਆ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਮਾਈ ਭਾਗੋ ਕਾਲਜ ਰੱਲਾ ਦੇ ਪ੍ਰਬੰਧਕ।
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਕਿਹਾ ਕਿ ਅਸਲੀ ਬੰਦੀ ਸਿੰਘ ਉਹ ਜਿਹਨਾਂ ਨੇ ਆਪਣੀ...