ਅਫੀਮ ਨੁਮਾ ਪਦਾਰਥ ਸਮੇਤ ਔਰਤ ਕਾਬੂ

ਹੁਸ਼ਿਆਰਪੁਰ, 24 ਅਗਸਤ (ਵਿਸ਼ਵ ਵਾਰਤਾ/ਤਰਸੇਮ ਦੀਵਾਨਾਂ) ਥਾਣਾ ਮੇਹਟੀਆਣਾ ਅਧੀਨ ਪੈਦੀ ਪੁਲਿਸ ਚੌਕੀ ਅਜਨੌਹਾਂ ਦੀ ਪੁਲਿਸ ਨੇ ਨਸ਼ਾਂ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਔਰਤ ਤਸਕਰ ਨੂੰ 35 ਗ੍ਰਾਮ ਅਫੀਮ ਨੁਮਾ ਪਦਾਰਥ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਆਈ. ਦੇਸ ਰਾਜ ਮੁੱਖ ਅਫਸਰ ਥਾਣਾ ਮੇਹਟੀਆਣਾ ਨੇ ਦੱਸਿਆ ਕਿ ਚੌਕੀ ਅਜਨੋਹਾਂ ਦੇ ਪੁਲਿਸ ਕਰਮਚਾਰੀਆਂ ਦੇ ਗਸ਼ਤ ਦੌਰਾਨ ਪਿੰਡ ਦਿਹਾਣਾ ਚੋਅ ਕੋਲੋ ਇੱਕ ਸ਼ੱਕੀ ਔਰਤ ਨੂੰ ਕਾਬੂ ਕਰਕੇ ਉਸ ਵਲੋਂ ਸੁੱਟੇ ਮੋਮੀ ਲਿਫਾਫੇ ਦੀ ਤਲਾਸ਼ੀ ਲੈ ਕੇ 35 ਗ੍ਰਾਮ ਅਫੀਮ ਨੁਮਾ ਪਦਾਰਥ ਬਰਾਮਦ ਕੀਤਾ। ਉਕਤ ਦੋਸ਼ੀ ਔਰਤ ਦੀ ਪਛਾਣ ਮਨਜੀਤ ਕੌਰ ਪਤਨੀ ਜਤਿੰਦਰ ਪਾਲ ਵਾਸੀ ਭੂੰਗਰਨੀ ਥਾਣਾ ਮੇਹਟੀਆਣਾ ਵਜੋਂ ਹੋਈ। ਜਿਸ ਤੇ ਉਕਤ ਮਨਜੀਤ ਕੌਰ ਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।






















