ਅਫਗਾਨਿਸਤਾਨ ਦੇ ਬਦਖਸ਼ਾਨ ਇਲਾਕੇ ‘ਚ ਫਿਦਾਈਨ ਹਮਲਾ- 16 ਲੋਕਾਂ ਦੀ ਮੌਤ
ਚੰਡੀਗੜ੍ਹ,8ਜੂਨ (ਵਿਸ਼ਵ ਵਾਰਤਾ)- ਅਫਗਾਨਿਸਤਾਨ ਦੇ ਬਦਖਸ਼ਾਨ ਖੇਤਰ ‘ਚ ਅੱਜ ਹੋਏ ਫਿਦਾਇਨ ਹਮਲੇ ‘ਚ ਘੱਟੋ-ਘੱਟ 16 ਲੋਕ ਮਾਰੇ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਇੱਥੇ ਉਪ ਰਾਜਪਾਲ ਨੂੰ ਸੁਪੁਰਦ-ਏ-ਖ਼ਾਕ ਕਰਨ ਲਈ ਇਕੱਠੇ ਹੋਏ ਸਨ। ਸਥਾਨਕ ਹਸਪਤਾਲ ਦੇ ਇੰਚਾਰਜ ਨੇ ਕਿਹਾ ਕਿ ਹੁਣ ਤੱਕ ਸਾਨੂੰ 16 ਲਾਸ਼ਾਂ ਮਿਲੀਆਂ ਹਨ। ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਇਹ ਘਟਨਾ ਬਦਖਸ਼ਾਨ ਸੂਬੇ ਦੀ ਰਾਜਧਾਨੀ ਫੈਜ਼ਾਬਾਦ ਦੀ ਹੈ।