ਅਧਿਆਪਕਾਂ ਨੂੰ ਕੇਜਰੀਵਾਲ ਦੀਆਂ 8 ਗਰੰਟੀਆਂ
ਚੰਡੀਗੜ੍ਹ,23 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਤਿਆਰੀ ਖਿੱਚ ਲਈ ਹੈ। ਕੱਲ੍ਹ ਹੀ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ । ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਅਧਿਆਪਕਾਂ ਲਈ ਵੱਡੇ ਵਾਅਦੇ ਕਰਦਿਆਂ 8 ਗਰੰਟੀਆਂ ਦਾ ਐਲਾਨ ਕੀਤਾ ਹੈ।
ਪਹਿਲੀ ਗਰੰਟੀ ਪੰਜਾਬ ਦੇ ਅੰਦਰ ਅਧਿਆਪਕਾਂ ਨਾਲ ਮਿਲ ਕੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲੈ ਕੇ ਆਵਾਂਗੇ
ਦੂਜੀ ਗਰੰਟੀ ਆਊਟ ਸੋਰਸਿੰਗ ਅਤੇ ਠੇਕੇ ਤੇ ਕੰਮ ਕਰਨ ਵਾਲਿਆਂ ਨੂੰ ਪੱਕਾ ਕਰਾਂਗੇ
ਤੀਜੀ ਗਰੰਟੀ ਟਰਾਂਸਫਰ ਪਾਲਿਸੀ ਨੂੰ ਪਾਰਦਰਸ਼ੀ ਹੋਵੇਗੀ ਤੇ ਮਨ ਮੁਤਾਬਕ ਸਟੇਸ਼ਨ ਮਿਲੇਗਾ
ਚੌਥੀ ਗਰੰਟੀ ਅਧਿਆਪਕਾਂ ਕੋਲੋਂ ਨਾਨ ਟੀਚਿੰਗ ਦਾ ਕੰਮ ਵਾਪਸ ਲਿਆ ਜਾਵੇਗਾ
ਪੰਜਵੀ ਸਾਰੀਆਂ ਵਕੰਸੀਆਂ ਭਰੀਆਂ ਜਾਣਗੀਆਂ
ਛੇਵੀਂ ਪਦਉੱਨਤੀ ਸਮੇਂ ਸਿਰ ਹੋਵੇਗੀ
ਸੱਤਵੀਂ ਅਧਿਆਪਕਾਂ ਦੇ ਪਰਿਵਾਰਾਂ ਨੂੰ ਕੈਸ਼ਲੈਸ਼ ਮੈਡੀਕਲ ਸੇਵਾਂਵਾਂ ਮੁਹੱਈਆ ਕਰਵਾਈਆਂ ਜਾਣਗੀਆਂ






















