ਅਧਿਆਪਕਾਂ ਤੇ ਲਾਠੀਚਾਰਜ – ETT ਅਧਿਆਪਕਾਂ ਮਾਰੀਆਂ ਨਹਿਰ ਚ ਛਾਲਾਂ
ਪਟਿਆਲਾ 11 ਅਪ੍ਰੈਲ (ਰਾਜਕੁਮਾਰ ਸ਼ਰਮਾ) : ਅੱਜ ਫਿਰ ਉਸ ਸਮੇਂ ਪਟਿਆਲਾ ਕੇਂਦਰ ਬਿੰਦੂ ਬਣ ਗਿਆ ਜਦੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਨੌਕਰੀਆਂ ਲਈ ਸੰਘਰਸ਼ ਕਰਦੇ ਆ ਰਹੇ ਸਾਂਝਾ ਮੋਰਚਾ ਦੇ ਅਧਿਆਪਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਬਾਗ ਦਾ ਜਦੋਂ ਘਿਰਾਓ ਕਰਨ ਜਾ ਰਹੇ ਸਨ ਤਾ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਉੱਧਰ ਦੂਜੇ ਪਾਸੇ ਟੈਟ ਪਾਸ ਬੇਰੁਜ਼ਗਾਰ ETT ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਟਿਆਲਾ ਤੋਂ ਲੰਘ ਰਹੀ ਭਾਖੜਾ ਦੀ ਨਹਿਰ ਚ ਛਾਲਾਂ ਮਾਰ ਦਿੱਤੀਆਂ । ਜਿਨ੍ਹਾਂ ਨੂੰ ਉੱਥੇ ਮੌਜੂਦ ਗੋਤਾਖੋਰਾਂ ਵੱਲੋਂ ਕੱਢ ਲਿਆ ਤੇ ਉਨ੍ਹਾਂ ਨੂੰ ਮੁੱਢਲੇ ਇਲਾਜ ਲਈ ਹਸਪਤਾਲਾਂ ਚ ਦਾਖ਼ਲ ਕਰਵਾਇਆ ਗਿਆ । ਇਹ ਵੀ ਦੱਸਣਯੋਗ ਹੈ ਕਿ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ 2 ਮੈਂਬਰ ਪਟਿਆਲਾ ਦੇ ਹੀ ਇੱਕ ਬੀਐਸਐਨਐਲ ਦੇ ਉੱਚੇ ਟਾਵਰ ਤੇ ਪਿਛਲੇ ਵੀਹ ਦਿਨਾਂ ਤੋਂ ਭੁੱਖਣ ਭਾਣੇ ਰੋਸ ਵਜੋਂ ਚੜ੍ਹੇ ਹੋਏ ਹਨ । ਅਜੇ ਤਕ ਸਰਕਾਰ ਦੀ ਉਨ੍ਹਾਂ ਵੱਲ ਵੀ ਨਿਗ੍ਹਾ ਨਹੀਂ ਗਈ।