ਅਦਾਕਾਰਾ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ‘ਚੇ ਦੋਸ਼ੀ ਸ਼ੀਜਾਨ ਦੀ ਪੇਸ਼ੀ ਅੱਜ
ਚੰਡੀਗੜ੍ਹ 31 ਦਸੰਬਰ(ਵਿਸ਼ਵ ਵਾਰਤਾ) – ਬਾਲੀਵੁੱਡ ਅਦਾਕਾਰਾ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਦੋਸ਼ੀ ਸ਼ੀਜਾਨ ਨੂੰ ਅੱਜ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। 28 ਦਸੰਬਰ ਨੂੰ ਅਦਾਲਤ ਨੇ ਸ਼ੀਜਨ ਨੂੰ ਦੋ ਦਿਨ ਯਾਨੀ 30 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇੱਕ ਦਿਨ ਦਾ ਹੋਰ ਰਿਮਾਂਡ ਹਾਸਲ ਕਰ ਲਿਆ। ਅੱਜ ਉਸ ਦੀ ਮਿਆਦ ਖ਼ਤਮ ਹੋ ਰਹੀ ਹੈ, ਇਸ ਲਈ ਪੁਲੀਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਨੇ ਬੀਤੇ ਕੱਲ੍ਹ ਪ੍ਰੈੱਸ ਕਾਨਫਰੰਸ ‘ਚ ਸ਼ੀਜਾਨ ‘ਤੇ ਗੰਭੀਰ ਦੋਸ਼ ਲਗਾਏ। ਉਸ ਨੇ ਕਿਹਾ ਸੀ, “ਸ਼ੀਜਾਨ ਤੁਨੀਸ਼ਾ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਕਰਦਾ ਸੀ। ਸ਼ੀਜਾਨ ਦੀ ਭੈਣ ਫਲਕਨਾਜ਼ ਤੁਨੀਸ਼ਾ ਨੂੰ ਦਰਗਾਹ ‘ਤੇ ਲੈ ਜਾਂਦੀ ਸੀ। ਸ਼ੀਜਾਨ ਤੁਨੀਸ਼ਾ ਤੋਂ ਮਹਿੰਗੇ ਤੋਹਫ਼ੇ ਮੰਗਦੀ ਸੀ।” ਇਸ ਦੇ ਨਾਲ ਹੀ ਦੱਸ ਦਈਏ ਕਿ ਟੀਵੀ ਅਦਾਕਾਰਾ ਤੁਨੀਸ਼ਾ ਨੇ 24 ਦਸੰਬਰ ਨੂੰ ਸ਼ੂਟਿੰਗ ਸੈੱਟ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਤੁਨੀਸ਼ਾ ਨੇ ਆਤਮਹੱਤਿਆ ਕਰਨ ਤੋਂ ਕੁਝ ਘੰਟੇ ਬਾਅਦ ਉਸ ਦੀ ਮਾਂ ਦੀ ਸ਼ਿਕਾਇਤ ‘ਤੇ ਉਸ ਦੇ ਸਹਿ-ਕਲਾਕਾਰ ਸ਼ੀਜ਼ਾਨ ਮੁਹੰਮਦ ਖਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਸ਼ੀਜਨ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਚਾਰ ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।