ਚੰਡੀਗੜ੍ਹ, 10 ਫਰਵਰੀ:
ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਦਾ 172ਵਾਂ ਸ਼ਹੀਦੀ ਦਿਵਸ ਬਾਰੇ ਸੂਬਾ ਪੱਧਰੀ ਸਮਾਗਮ ਸ਼ਨੀਵਾਰ ਨੂੰ ਉਨ੍ਹਾਂ ਦੀ ਯਾਦਗਾਰ, ਇੰਡੀਆ ਗੇਟ, ਅਟਾਰੀ ਵਿਖੇ ਮਨਾਇਆ ਗਿਆ ਨਾਂ ਕਿ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਜਿਸ ਤਰ੍ਹਾਂ ਮੀਡੀਆ ਦੇ ਇਕ ਹਿੱਸੇ ਵਿੱਚ ਪ੍ਰਗਟਾਵਾ ਕੀਤਾ ਗਿਆ ਹੈ |
ਕੁਝ ਵੈੱਬਸਾਇਟਾਂ ਵੱਲੋਂ ਮੁੱਖ ਮੰਤਰੀ ਦੁਆਰਾ ਸ਼ਹੀਦ ਦੇ ਪਿੰਡ ਵਿੱਚ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਨ ਨਾ ਕਰਨ ਬਾਰੇ ਦਿੱਤੀਆਂ ਗਈਆਂ ਰਿਪੋਰਟਾਂ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਅਟਾਰੀ ਪਿੰਡ ਵਿਖੇ ਕੋਈ ਵੀ ਸੂਬਾ ਪੱਧਰੀ ਪ੍ਰੋਗਰਾਮ ਨਹੀਂ ਸੀ ਅਸਲ ਵਿੱਚ ਮੁੱਖ ਮੰਤਰੀ ਨੇ ਇੰਡੀਆ ਗੇਟ ਵਿਖੇ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਟਾਰੀ ਪਿੰਡ ਜਾ ਕੇ ਸਿਰਫ ਜਨਰਲ ਅਟਾਰੀਵਾਲਾ ਦੀ ਸਮਾਧ ‘ਤੇ ਸਤਿਕਾਰ ਭੇਟ ਕਰਨ ਦਾ ਫੈਸਲਾ ਕੀਤਾ ਸੀ |
ਬੁਲਾਰੇ ਨੇ ਸਪੱਸ਼ਟ ਕੀਤਾ ਕਿ ਇਸ ਮੌਕੇ ਸਿਰਫ ਇਕ ਹੀ ਸੂਬਾ ਪੱਧਰੀ ਸਮਾਗਮ ਸੀ ਜਿਸ ਵਿੱਚ ਮੁੱਖ ਮੰਤਰੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਸ਼ਾਮਲ ਹੋਏ | ਇਸ ਸਮਾਰੋਹ ਬਾਰੇ ਸੂਬਾ ਸਰਕਾਰ ਨੇ ਅੱਜ ਸਵੇਰੇ ਵੱਖ-ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਵੀ ਇਸ ਦਾ ਸਪੱਸ਼ਟ ਪ੍ਰਗਟਾਵਾ ਕੀਤਾ ਸੀ |
ਬੁਲਾਰੇ ਅਨੁਸਾਰ ਮੀਡੀਆ ਰਿਪੋਰਟਾਂ ਵਿੱਚ ਜਿਸ ਸਮਾਰੋਹ ਦਾ ਜ਼ਿਕਰ ਕੀਤਾ ਗਿਆ ਹੈ ਉਹ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਵੱਲੋਂ ਆਯੋਜਿਤ ਕੀਤਾ ਗਿਆ ਹੈ ਨਾ ਕਿ ਸਰਕਾਰ ਦੀ ਤਰਫੋਂ | ਉਨ੍ਹਾਂ ਕਿਹਾ ਕਿ ਨਿਰਧਾਰਿਤ ਪ੍ਰੋਗਰਾਮ ਨੂੰ ਮੁੱਖ ਮੰਤਰੀ ਵੱਲੋਂ ਛੱਡੇ ਜਾਣ ਦਾ ਕੋਈ ਵੀ ਸਵਾਲ ਪੈਦਾ ਨਹੀਂ ਹੁੰਦਾ | ਬੁਲਾਰੇ ਨੇ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ |
i