ਅਜਾਦੀ ਉਪਰੰਤ ਸਭ ਤੋ ਵੱਡਾ ਅੰਦੋਲਨ : ਅਰਸੀ
ਕਿਰਤੀ ਲੋਕ ਸੰਘਰਸ ਅੱਗੇ ਮੋਦੀ ਸਰਕਾਰ ਨੂੰ ਝੁੱਕਣਾ ਪਵੇਗਾ

ਨਵੀਂ ਦਿੱਲੀ : 3 ਦਸੰਬਰ( ਵਿਸ਼ਵ ਵਾਰਤਾ )-ਪਿਛਲੇ ਸਮੇਂ ਤੋਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆ ਦੀ ਅਗਵਾਈ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਰਤੀ ਲੋਕਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਦਿੱਲੀ ਦੇ ਟਿਕਰੀ ਬਾਰਡਰ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜ਼ਾਦੀ ਉਪਰੰਤ ਸਭ ਤੋ ਵੱਡਾ ਅੰਦੋਲਨ ਹੈ , ਤੇ ਪੂਰੀ ਦੂਨੀਆ ਵਿੱਚ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਅਤੇ ਗਲਤ ਫੈਸਲਿਆਂ ਦੀ ਨਿੰਦਿਆਂ ਕੀਤੀ ਜਾ ਰਹੀ ਹੈ,ਅਤੇ ਅੰਦੋਲਨ ਕਰ ਰਹੇ ਸੰਘਰਸ਼ੀ ਲੋਕਾਂ ਦੀ ਹਮਾਇਤ ਲਈ ਹਰ ਤਰਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।
ਕਾਮਰੇਡ ਅਰਸੀ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜਿੱਤ ਵੱਲ ਵਧ ਰਹੇ ਅੰਦੋਲਨ ਨੂੰ ਕਮਜ਼ੋਰ ਅਤੇ ਤਾਰਪੀਡੋ ਕਰਨ ਲਈ ਸਰਕਾਰ ਤਰਾਂ ਤਰਾਂ ਦੇ ਹੱਥ ਕੰਢੇ ਅਪਣਾ ਰਹੀ ਹੈ। ਉਨ੍ਹਾਂ ਮੋਦੀ ਦੇ ਪੈਡ ਅਤੇ ਫਰਜ਼ੀ ਆਈ ਟੀ ਸੈੱਲ ਰਾਹੀ ਕਿਸਾਨ ਵਿਰੋਧੀ ਅਤੇ ਵੱਖਵਾਦੀ ਪ੍ਰਚਾਰ ਲਈ ਤੱਤਪਰ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹੇ ਨਾਜੁਕ ਅਤੇ ਗਹਿਰੇ ਸੰਕਟ ਸਮੇਂ ਸੰਜ਼ਮ ਅਤੇ ਚੋਕਸੀ ਦੀ ਬਹੁਤ ਜਰੂਰਤ ਹੈ।।
ਧਰਨੇ ਦੌਰਾਨ ਸੰਘਰਸੀਆਂ ਨੂੰ ਵਧਾਈ ਦਿੱਤੀ ਅਤੇ ਏਕਤਾ ਤੇ ਸੰਘਰਸ ਪ੍ਰੇਰਤ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋ ਇਲਾਵਾ ਵੱਖ ਵੱਖ ਆਗੂਆ ਤੋ ਇਲਾਵਾ ਸੀਨੀਅਰ ਆਗੂ ਕ੍ਰਿਸਨ ਚੋਹਾਨ,ਸੀਤਾ ਰਾਮ ਗੋਬਿੰਦਪੁਰਾ,ਰੂਪ ਢਿੱਲੋ,ਮਲਕੀਤ ਬਖਸੀਵਾਲਾ,ਸੁਲੱਖਣ ਕਾਹਨਗੜ ਨੇ ਸੰਬੋਧਨ ਕੀਤਾ।




















